ਯੂਟਿਊਬ ਅੱਜ ਤੋਂ ਆਪਣੇ ਪਲੇਟਫਾਰਮ ’ਤੇ ਸਭ ਤੋਂ ਵੱਡਾ ਬਦਲਾਅ ਕਰਨ ਜਾ ਰਿਹਾ ਹੈ।ਇਸ ਬਦਲਾਅ ਨਾਲ ਯੂਟਿਊਬ ’ਤੇ ਅੱਜ ਤੋਂ ਤੁਹਾਨੂੰ ਡਿਸਲਾਈਕ ਦੀ ਗਿਣਤੀ ਨਹੀਂ ਦਿਸੇਗੀ। ਇਸ ਬਦਲਾਅ ਤੋਂ ਬਾਅਦ ਕਿਸੇ ਵੀਡੀਓ ਨੂੰ ਡਿਸਲਾਈਕ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਹਾਲਾਂਕਿ ਯੂਟਿਊਬ ਦੇ ਇਸ ਫੈਸਲੇ ਦਾ ਇੱਕ ਨੁਕਸਾਨ ਇਹ ਵੀ ਹੈ ਕਿ ਲੋਕ ਕਿਸੇ ਵੀਡੀਓ ’ਤੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਨਹੀਂ ਕਰ ਸਕਣਗੇ।ਇਸ ਪ੍ਰਕਾਰ ਵਾਸਤਵਿਕ ਫੀਡਬੈਕ ਹੁਣ ਨਹੀਂ ਮਿਲ ਸਕੇਗਾ।
ਇਸ ਫੈਸਲੇ ਸੰਬੰਧੀ ਯੂਟਿਊਬ ਦਾ ਕਹਿਣਾ ਹੈ ਕਿ ਇਸ ਨਾਲ ਹੈਰਾਸਮੈਂਟ ’ਚ ਕਮੀ ਆਏਗੀ ਕਿਉਂਕਿ ਕਈ ਵਾਰ ਲੋਕ ਪੱਖਪਾਤ ਕਾਰਨ ਵੀ ਕਿਸੇ ਵੀਡੀਓ ਨੂੰ ਡਿਸਲਾਈਕ ਕਰਦੇ ਹਨ। ਥੋਕ ’ਚ ਕਿਸੇ ਵੀਡੀਓ ’ਤੇ ਮਿਲਣ ਵਾਲੇ ਲਾਈਕਸ ਨੂੰ ਯੂਟਿਊਬ ਡਿਸਲਾਈਕ ਅਟੈਕ ਕਹਿੰਦਾ ਹੈ।
ਇਸ ਸੰਬੰਧ ‘ਚ ਇੱਕ ਬਿਆਨ ’ਚ ਕਿਹਾ ਹੈ ਕਿ ਡਿਸਲਾਈਕ ਦੀ ਗਿਣਤੀ ਹੁਣ ਜਨਤਕ ਤੌਰ ’ਤੇ ਨਹੀਂ ਦਿਸੇਗੀ, ਹਾਲਾਂਕਿ ਯੂਜ਼ਰਸ ਡਿਸਲਾਈਕ ਦੇ ਬਟਨ ’ਤੇ ਕਲਿੱਕ ਕਰਕੇ ਅਜੇ ਵੀ ਕਿਸੇ ਵੀਡੀਓ ਨੂੰ ਡਿਸਲਾਈਕ ਕਰ ਸਕਣਗੇ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਵੀ ਕ੍ਰਿਏਟਰ ਯੂਟਿਊਬ ਸਟੂਡੀਓ ’ਚ ਡਿਸਲਾਈਕ ਦੀ ਗਿਣਤੀ ਨੂੰ ਵੇਖ ਸਕਣਗੇ।
ਯੂਟਿਊਬ ਇਸ ਦੀ ਟੈਸਟਿੰਗ ਲੰਬੇ ਸਮੇਂ ਤੋਂ ਕਰ ਰਿਹਾ ਸੀ ਅਤੇ ਇਸ ਨੂੰ ਹੁਣ ਲਾਈਵ ਕੀਤਾ ਜਾ ਰਿਹਾ ਹੈ। ਕਈ ਵਾਰ ਕਲੀਕਬੇਟ ਦੇ ਤੌਰ ’ਤੇ ਵੀ ਡਿਸਲਾਈਕ ਦਾ ਇਸਤੇਮਾਲ ਹੁੰਦਾ ਹੈ। ਯੂਟਿਊਬ ਦਾ ਕਹਿਣਾ ਹੈ ਕਿ ਛੋਟੇ ਕ੍ਰਿਏਟਰਾਂ ਨੂੰ ਡਿਸਲਾਈਕ ਕਾਊਂਟ ਜਨਤਕ ਹੋਣ ਨਾਲ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਵੱਡੇ ਕ੍ਰਿਏਟਰ ਇਨ੍ਹਾਂ ਦੀ ਵੀਡੀਓ ਨੂੰ ਵੱਡੀ ਗਿਣਤੀ ’ਚ ਡਿਸਲਾਈਕ ਕਰਦੇ ਹਨ ਯਾਨੀ ਡਿਸਲਾਈਕ ਅਟੈਕ ਕਰਦੇ ਹਨ।









