Yamaha India ਨੇ ਆਪਣੇ ਗਾਹਕਾਂ ਲਈ ਇੱਕ ਨਵਾਂ ਮੋਟਰਸਾਈਕਲ ਤਿਆਰ ਕੀਤਾ ਹੈ।ਜਿਸ ‘ਚ ਬਹੁਤ ਸਾਰੀਆਂ ਖੂਬੀਆਂ ਦੱਸੀਆ ਜਾ ਰਹੀਆਂ ਹਨ। Yamaha India ਜਲਦ ਹੀ ਭਾਰਤ ਵਿੱਚ ਆਪਣੀ ਨਿਓ-ਰੇਟੋ ਸਟਾਈਲ ਮੋਟਰਸਾਈਕਲ ਐਫਜ਼ੈਡ – ਐਕਸ ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਮੋਟਰਸਾਈਕਲ ਕਈ ਵਾਰ ਟੈਸਟਿੰਗ ਦੌਰਾਨ ਵੀ ਵੇਖਿਆ ਗਿਆ ਹੈ।
ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਉਹ ਇਸ ਮੋਟਰਸਾਈਕਲ ਨੂੰ 18 ਜੂਨ ਨੂੰ ਲਾਂਚ ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਮੋਟਰਸਾਈਕਲ ਦੀ ਬੁਕਿੰਗ ਚੋਣਵੇਂ ਡੀਲਰਸ਼ਿਪਾਂ ‘ਤੇ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਦੇ ਲਈ ਗਾਹਕਾਂ ਤੋਂ ਇਕ ਹਜ਼ਾਰ ਤੋਂ 5,000 ਰੁਪਏ ਦੀ ਟੋਕਨ ਰਾਸ਼ੀ ਲਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਮੋਟਰਸਾਈਕਲ ਦੀ ਬੁਕਿੰਗ ਲਈ ਵਸੂਲੀ ਜਾ ਰਹੀ ਟੋਕਨ ਰਕਮ ਨੂੰ ਐਫਜ਼ੈਡ ਅਤੇ ਐਫਜ਼ੈਡਐਸ ਬਾਈਕ ਦੇ ਨਾਮ ‘ਤੇ ਰਜਿਸਟਰ ਕੀਤਾ ਜਾ ਰਿਹਾ ਹੈ ਜੋ ਬਾਅਦ ਵਿਚ ਨਵੀਂ ਐਫਜ਼ੈਡ-ਐਕਸ ਲਈ ਬਦਲਿਆ ਜਾਵੇਗਾ. ਜਾਣਕਾਰੀ ਅਨੁਸਾਰ ਇਸ ਮੋਟਰਸਾਈਕਲ ਨੂੰ 1.15 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ‘ਤੇ ਲਾਂਚ ਕੀਤਾ ਜਾਵੇਗਾ।
ਇਸ ਮੋਟਰਸਾਈਕਲ ਦੀ ਸਪੁਰਦਗੀ ਅਗਸਤ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇੰਜਨ ਅਤੇ ਪਾਵਰ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ‘ਚ ਨਵਾਂ 149cc ਏਅਰ-ਕੂਲਡ ਇੰਜਣ ਗਾਹਕਾਂ ਨੂੰ ਦਿੱਤਾ ਜਾਵੇਗਾ। ਇਹ ਇੰਜਨ 12.4bhp ਦੀ ਵੱਧ ਤੋਂ ਵੱਧ ਪਾਵਰ ਅਤੇ 13.3Nm ਦਾ ਪੀਕ ਟਾਰਕ ਜਨਰੇਟ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੋਵੇਗਾ।