Microsoft ਨੇ ਭਾਰਤੀ ਯੂਜ਼ਰਜ਼ ਲਈ ਆਪਣੇ ਲੇਟੈਸਟ ਆਪਰੇਟਿੰਗ ਸਿਸਟਮ Windows 11 ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਆਪਰੇਟਿੰਗ ਸਿਸਟਮ ਦਾ ਅਪਡੇਟ ਸਭ ਤੋਂ ਪਹਿਲਾਂ Windows 10 ਦੇ ਯੂਜ਼ਰਜ਼ ਨੂੰ ਮਿਲੇਗਾ। ਇਸਦੇ ਨਾਲ ਹੀ ਨਵੇਂ ਲਾਂਚ ਹੋਣ ਵਾਲੇ ਲੈਪਟਾਪ ’ਚ ਵਿੰਡੋਜ਼ 11 ਦਾ ਸਪੋਰਟ ਦਿੱਤਾ ਜਾਵੇਗਾ। ਇਸ ਸੰਬੰਧੀ ਕੰਪਨੀ ਦਾ ਕਹਿਣਾ ਹੈ ਕਿ ਪ੍ਰੀ-ਇੰਸਟਾਲ Windows 11 ਡਿਵਾਈਸ ਲਈ Asus, HP, Lenovo, Acer ਅਤੇ Dell ਦੇ ਨਾਲ ਸਾਂਝੇਦਾਰੀ ਕੀਤੀ ਗਈ ਹੈ।
ਮਾਈਕ੍ਰੋਸਾਫਟ ਅਨੁਸਾਰ, ਯੂਜ਼ਰਜ਼ ਨੂੰ ਵਿੰਡੋਜ਼ 11 ਨੂੰ ਡਾਊਨਲੋਡ ਐਂਡ ਇੰਸਟਾਲ ਦੀ ਚੋਣ ਕਰਨ ਤੋਂ ਬਾਅਦ ਮਾਈਕ੍ਰੋਸਾਫਟ ਸਾਫਟਵੇਅਰ ਲਾਇਸੈਂਸ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਡਾਊਨਲੋਡਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗਾ।
ਮਾਈਕ੍ਰੋਸਾਫਟ ਦਾ New Windows11 ਆਪਰੇਟਿੰਗ ਸਿਸਟਮ ਨਵੇਂ ਯੂਜ਼ਰ ਇੰਟਰਫੇਸ ਦੇ ਨਾਲ ਆਉਂਦਾ ਹੈ। ਇਸ ’ਚ ਬ੍ਰਾਂਡ ਨਿਊ ਵਿੰਡੋਜ਼, ਸੈਂਟਰ ਟਾਸਕਬਾਰ ਅਤੇ ਸਟਾਰਟ ਮੈਨਿਊ ਬਟਨ ਦਿੱਤਾ ਗਿਆ ਹੈ। ਇਸ ਨਵੇਂ ਆਪਰੇਟਿੰਗ ਸਿਸਟਮ ’ਚ ਨਵੇਂ ਡਿਜ਼ਾਈਨ ਦੇ ਨਾਲ ਕੈਲੰਡਰ, ਵੈਦਰ ਅਤੇ ਸਪੋਰਟਸ ਜਿਹੇ ਵਿਜੇਟ ਮਿਲਣਗੇ। ਇਸਤੋਂ ਇਲਾਵਾ ਸਿਸਟਮ ਟ੍ਰੇ, ਨੋਟੀਫਿਕੇਸ਼ਨ ਅਤੇ ਕੁਇਕ ਐਕਸ਼ਨ ਯੂਆਈ ਨੂੰ ਵੀ ਸੁਧਾਰਿਆ ਗਿਆ ਹੈ।
Windows 11 ਕਿਵੇਂ ਕਰੀਏ ਡਾਊਨਲੋਡ
ਜੇਕਰ ਤੁਹਾਡਾ ਕੰਪਿਊਟਰ ਵਿੰਡੋਜ਼ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ, ਤਾਂ ਤੁਸੀਂ ਪੀਸੀ ਹੈਲਥ ਚੈੱਕ ਐਪ ਰਾਹੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਡਿਵਾਈਸ ਵਿੰਡੋਜ਼ 11 ਨੂੰ ਸਪੋਰਟ ਕਰੇਗਾ ਜਾਂ ਨਹੀਂ। ਇਸਤੋਂ ਇਲਾਵਾ ਤੁਸੀਂ ਵਿੰਡੋਜ਼ ਅਪਡੇਟ ਸੈਟਿੰਗ ’ਚ ਜਾ ਕੇ ਵੀ ਵਿੰਡੋਜ਼ 11 ਦਾ ਅਪਡੇਟ ਚੈੱਕ ਕਰ ਸਕਦੇ ਹੋ। ਇਸਦੇ ਲਈ ਸੈਟਿੰਗ, ਅਪਡੇਟ ਐਂਡ ਸਕਿਓਰਿਟੀ, ਵਿੰਡੋਜ਼ ਅਪਡੇਟ ’ਤੇ ਜਾਓ ਅਤੇ ‘ਚੈੱਕ ਫਾਰ ਅਪਡੇਟ’ ’ਤੇ ਕਲਿੱਕ ਕਰੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਈਕ੍ਰੋਸਾਫਟ ਨੇ ਆਫਿਸ 2021 ਅਤੇ ਮਾਈਕ੍ਰੋਸਾਫਟ 365 ਨੂੰ ਵੀ ਪੇਸ਼ ਕੀਤਾ ਹੈ। ਮਾਈਕ੍ਰੋਸਾਫਟ 365 ਦਾ ਡਿਜ਼ਾਈਨ ਸ਼ਾਨਦਾਰ ਹੈ। ਇਸ ’ਚ OpenDocument Format 1.3 ਨੂੰ ਜੋੜਿਆ ਗਿਆ ਹੈ। ਉਥੇ ਹੀ ਦੂਸਰੇ ਪਾਸੇ Office 2021 ’ਚ Word, Excel, PowerPoint, OneNote ਅਤੇ Teams ਦਾ ਸਪੋਰਟ ਮਿਲੇਗਾ।