WhatsApp ਨੇ ਲਾਂਚ ਕੀਤਾ View Once: ਫੋਟੋ-ਵੀਡਿਓ ਦੇਖਣ ਤੋਂ ਬਾਅਦ ਹੋ ਜਾਣਗੇ ਗਾਇਬ

0
76

WhatsApp ਦੇ ਆਈਫੋਨ ਯੂਜ਼ਰਸ ਨੂੰ View once ਫੀਚਰ ਦਾ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। WhatsApp ਦੇ View once ਫੀਚਰ ਨੂੰ ਆਨ ਕਰਨ ਤੋਂ ਬਾਅਦ ਇੱਕ ਵਾਰ ਜਦੋਂ ਤੁਸੀਂ ਮੈਸੇਜ ਦੇਖ ਲਓਗੇ ਤਾਂ ਇਹ ਮੈਸੇਜ਼ ਗਾਇਬ ਹੋ ਜਾਵੇਗਾ। ਵੱਟਸਐਪ ਦੇ ਵਿਊ ਵਨ ਫੀਚਰ ਦੀ ਵਰਤੋਂ ਫ਼ੋਟੋਆਂ, ਵੀਡਿਓ ਤੇ ਹੋਰ ਸੰਦੇਸ਼ਾਂ ਦੇ ਨਾਲ ਕੀਤੀ ਜਾ ਸਕਦੀ ਹੈ। ਆਈਫ਼ੋਨ ਯੂਜ਼ਰਾਂ ਲਈ ਵਟਸਐਪ ਵਿਊ ਵਨ ਫੀਚਰ ਫਿਲਹਾਲ ਲਾਂਚ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ਤਾ ਦੇ ਨਾਲ ਵੱਟਸਐਪ ਦਾ ਨਵਾਂ ਵਰਜਨ ਜਾਰੀ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਇਸ ਅਪਡੇਟ ਦੇ ਨਾਲ ਇਨ-ਐਪ ਮੈਸੇਜ ਨੋਟੀਫ਼ਿਕੇਸ਼ਨ ਦਾ ਸਟਾਈਲ ਵੀ ਬਦਲ ਗਿਆ ਹੈ। ਵੱਟਸਐਪ ਪਿਛਲੇ ਕਈ ਮਹੀਨਿਆਂ ਤੋਂ view once ਫੀਚਰ ਦੀ ਟੈਸਟਿੰਗ ਕਰ ਰਿਹਾ ਸੀ। View once ਫੀਚਰ ਚਾਲੂ ਕਰਨ ਤੋਂ ਬਾਅਦ ਭੇਜੇ ਗਏ ਫੋਟੋ-ਵੀਡਿਓ ਦੇਖਣ ਤੋਂ ਬਾਅਦ ਗਾਇਬ ਹੋ ਜਾਣਗੇ। ਹਾਲਾਂਕਿ ਇਹ ਫੀਚਰ ਯੂਜਰ ਨੂੰ ਸਕ੍ਰੀਨਸ਼ਾਟ ਲੈਣ ਤੋਂ ਨਹੀਂ ਰੋਕ ਸਕੇਗੀ। ਵੱਟਸਐਪ ਦਾ view once ਫੀਚਰ ਆਈਫ਼ੋਨ ਦੇ ਵੱਟਸਐਪ ਵਰਜਨ 2.21.150 ‘ਤੇ ਉਪਲੱਬਧ ਹੈ। ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ‘1’ ਆਈਕਨ ‘ਤੇ ਟੈਪ ਕਰਨਾ ਪਵੇਗਾ। ਫ਼ੋਟੋਆਂ ਗਾਇਬ ਹੋਣ ਤੋਂ ਬਾਅਦ ਹੁਣ ਵੀਡੀਓ ਚੈਟਸ ‘ਚ ਦਿਖਾਈ ਨਹੀਂ ਦੇਣਗੀਆਂ। ਇਸ ਤੋਂ ਇਲਾਵਾ ਜਿੱਥੇ ਵੀ ਮੀਡੀਆ ਫਾਈਲ ਸਟੋਰ ਕੀਤੀ ਜਾਂਦੀ ਹੈ, ਇਸ ਫੀਚਰ ਨਾਲ ਭੇਜੀ ਗਈ ਫ਼ੋਟੋ-ਵੀਡੀਓਜ਼ ਨਜ਼ਰ ਨਹੀਂ ਆਉਣਗੀਆਂ।

ਦੱਸ ਦਈਏ ਕਿ ਵੱਟਸਐਪ ਸਤੰਬਰ 2020 ਤੋਂ ਇਸ ਫੀਚਰ ਦੀ ਜਾਂਚ ਕਰ ਰਿਹਾ ਹੈ। ਵਟਸਐਪ ਵਿਊ ਆਨਸ ਨੂੰ ਐਂਡਰਾਇਡ ਅਤੇ ਆਈਓਐਸ ਦੋਵਾਂ ਦੇ ਬੀਟਾ ਵਰਜਨ ‘ਤੇ ਟੈਸਟ ਕੀਤਾ ਗਿਆ ਸੀ। ਵੱਟਸਐਪ ਨੇ ਕਿਹਾ ਹੈ ਕਿ ਇਹ ਫੀਚਰ ਆਉਣ ਵਾਲੇ ਹਫ਼ਤੇ ਸਾਰਿਆਂ ਲਈ ਜਾਰੀ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here