WhatsApp ‘ਚ ਸ਼ਾਮਿਲ ਹੋਵੇਗਾ ਨਵਾਂ ਫੀਚਰ, ਜਾਣੋ ਕੀ ਹੋਵੇਗੀ ਇਸ ਦੀ ਵਿਸ਼ੇਸ਼ਤਾ

0
60

ਵ੍ਹਟਸਐਪ ਵੱਲੋਂ ਦੋ ਖਾਸ ਫੀਚਰਜ਼ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਦੋਵੇਂ ਫੀਚਰਜ਼ ਐਂਡਰਾਈਡ ਤੇ ਆਈਓਐੱਸ ਵਰਜ਼ਨ ਨੂੰ ਸਪੋਰਟ ਕਰਨਗੇ। ਫੇਸਬੁੱਕ ਓਨਡ ਮੈਸੇਜਿੰਗ ਪਲੇਟਫਾਰਮ ਵੱਲੋਂ Voice Message Transcription ਫੀਚਰ ਦੀ ਲਾਂਚਿੰਗ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਲਾਓਡ ਬੈਕਅਪ ਲਈ ਯੂਜ਼ਰਜ਼ ਨੂੰ ਐਂਡ-ਟੂ-ਐਂਡ ਐਂਕ੍ਰਿਪਸ਼ਨ ਸਪੋਰਟ ਦਿੱਤਾ ਜਾ ਰਿਹਾ ਹੈ।

ਵ੍ਹਟਸਐਪ ਦੇ ਅਪਕਮਿੰਗ ਫੀਚਰਜ਼ ਬਾਰੇ ਅਜੇ ਇੰਨੀ ਹੀ ਜਾਣਕਾਰੀ ਪ੍ਰਾਪਤ ਹੋਈ ਹੈ।    ਉਮੀਦ ਹੈ ਕਿ ਵ੍ਹਟਸਐਪ ਦੇ Voice Message Transcription ਫੀਚਰ ਦੇ  ਆਉਣ ਨਾਲ ਯੂਜ਼ਰਜ਼ ਨੂੰ ਟਾਈਪ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ  ਵ੍ਹਟਸਐਪ ਯੂਜ਼ਰਜ਼ ਬੋਲ ਕੇ ਇਕ ਭਾਸ਼ਾ ਤੋਂ ਦੂਸਰੇ ’ਚ ਟ੍ਰਾਂਸਲੇਟ ਕਰ ਸਕਣਗੇ।

ਇਸ ਦੇ ਨਾਲ ਹੀ ਕੰਪਨੀ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਵ੍ਹਟਸਐਪ ਯੂਜ਼ਰਜ਼ ਦੇ ਵੁਆਇਸ ਡਾਟਾ ਨੂੰ ਫੇਸਬੁੱਕ ਦੇ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਇਸ ਮੈਸੇਜਸ ਨੂੰ ਐਪਲ ਟ੍ਰਾਂਸਕ੍ਰਿਪਟ ਕਰੇਗਾ। WABetaInfo ਦੀ ਰਿਪੋਰਟ ਅਨੁਸਾਰ ਜਦੋਂ ਕਿਸੇ ਮੈਸੇਜ ਨੂੰ ਪਹਿਲੀ ਵਾਰ ਟ੍ਰਾਂਸਕ੍ਰਿਪਟ ਕੀਤਾ ਜਾਵੇਗਾ ਤਾਂ ਟ੍ਰਾਂਸਕ੍ਰਿਪਸ਼ਨ ਵ੍ਹਟਸਐਪ ਡਾਟਾਬੇਸ ’ਚ ਲੋਕਲੀ ਸੇਵ ਹੋ ਜਾਵੇਗਾ। ਅਜਿਹੇ ’ਚ ਇਸ ਨੂੰ ਦੁਬਾਰਾ ਟ੍ਰਾਂਸਕ੍ਰਿਪਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਫੀਚਰ ਆਪਸ਼ਨ ਹੋਵੇਗਾ ਅਤੇ ਜੇਕਰ ਤੁਸੀਂ ਮੈਸੇਜ ਨੂੰ ਟ੍ਰਾਂਸਕ੍ਰਿਪਟ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਡੀ ਪਰਮਿਸ਼ਨ ਦੀ ਜ਼ਰੂਰਤ ਹੋਵੇਗੀ।

LEAVE A REPLY

Please enter your comment!
Please enter your name here