ਟਵਿਟਰ ਦੇ ਨਵੇਂ ਸੀ.ਈ.ਓ. ਪਰਾਗ ਅਗਰਵਾਲ ਅਹੁਦਾ ਸੰਭਾਲਦੇ ਹੀ ਐਕਸ਼ਨ ਮੋਡ ’ਚ ਆ ਚੁੱਕੇ ਹਨ। ਉਨ੍ਹਾਂ ਨੇ ਕੰਪਨੀ ਦੀ ਸੇਫਟੀ ਪਾਲਿਸੀ ਦਾ ਵਿਸਤਾਰ ਕੀਤਾ ਹੈ ਜਿਸ ਨੂੰ ਇਸ ਸਾਲ ਸਤੰਬਰ ’ਚ ਲਾਗੂ ਕੀਤਾ ਗਿਆ ਸੀ। ਟਵਿਟਰ ਸੇਫਟੀ ਮੋਡ ਤਹਿਤ ਨਿੱਜੀ ਤਸਵੀਰਾਂ ਅਤੇ ਵੀਡੀਓ ਨੂੰ ਬਿਨਾਂ ਆਗਿਆ ਸ਼ੇਅਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਇਸ ਪਾਲਿਸੀ ਦਾ ਉਲੰਘਣ ਕਰਨ ’ਤੇ 7 ਦਿਨਾਂ ਤਕ ਅਕਾਊਂਟ ਨੂੰ ਅਸਥਾਈ ਤੌਰ ’ਤੇ ਬਲਾਕ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਟਵਿਟਰ ਨੇ ਕਿਹਾ ਕਿਸੇ ਵਿਅਕਤੀ ਦੀ ਇਜਾਜ਼ਤ ਦੇ ਬਿਨਾਂ ਫੋਟੋ ਅਤੇ ਵੀਡੀਓ ਨੂੰ ਸ਼ੇਅਰਿੰਗ ਵਾਲੇ ਪੋਸਟ ਨੂੰ ਹਟਾਇਆ ਜਾ ਸਕਦਾ ਹੈ।ਪਰ ਇਹ ਪਾਲਿਸੀ ਮਸ਼ਹੂਰ ਹਸਤੀਆਂ ਅਤੇ ਮਾਹਿਰਾਂ ’ਤੇ ਲਾਗੂ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੇ ਟਵੀਟ ਨੂੰ ਜਨਤਕ ਹਿੱਤ ਲਈ ਮੰਨਿਆ ਜਾਂਦਾ ਹੈ।
ਕੰਪਨੀ ਅਨੁਸਾਰ ਬਿਨਾਂ ਇਜਾਜ਼ਤ ਨਿੱਜੀ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਵਿਚ ਲੋਕ ਨਿੱਜੀ ਤਸਵੀਰਾਂ-ਵੀਡੀਓ ਸ਼ੇਅਰ ਕਰਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਦੇ ਹਨ। ਮਾਈਕ੍ਰੋ ਬਲਾਗਿੰਗ ਪਲੇਟਫਾਰਮ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਅਪਰਾਧ ਮੰਨਿਆ ਜਾਵੇਗਾ। ਟਵਿਟਰ ਨੇ ਮੰਨਿਆ ਕਿ ਬਿਨਾਂ ਇਜਾਜ਼ਤ ਕਿਸੇ ਦੀ ਫੋਟੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਸਰੀਰਕ ਅਤੇ ਇਮੋਸ਼ਨਲ ਨੁਕਸਾਨ ਪਹੁੰਚਾਉਣ ਵਰਗਾ ਹੈ।
ਇਸ ਨਾਲ ਕਾਰਕੁਨ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਪ੍ਰਭਾਵਿਤ ਹੁੰਦੇ ਹਨ। ਟਵਿਟਰ ਨੇ ਕਿਹਾ ਕਿ ਜੇਕਰ ਕਿਸੇ ਅਜਿਹੇ ਪੋਸਟ ਖ਼ਿਲਾਫ਼ ਰਿਪੋਰਟ ਮਿਲਦੀ ਹੈ ਤਾਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।