ਮਸ਼ਹੂਰ ਚੀਨੀ ਵੀਡੀਓ ਸ਼ੇਅਰਿੰਗ ਐਪ Tik Tok ਜਲਦੀ ਹੀ ਭਾਰਤ ‘ਚ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ‘ਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ। PUBG ਦੀ ਹੀ ਤਰਜ਼ ‘ਤੇ ਇਸ ਨੂੰ ਨਵੇਂ ਨਾਮ ਤੇ ਲੁੱਕ ਨਾਲ ਲਾਂਚ ਕੀਤਾ ਜਾ ਸਕਦਾ ਹੈ। ਟੈਕ ਰਿਪੋਰਟ Tik Tok ਅਨੁਸਾਰ ਦੀ ਪੈਰੇਂਟ ਕੰਪਨੀ ByteDance ਨੇ ਆਪਣੀ ਇਸ ਸ਼ਾਰਟ ਵੀਡੀਓ ਐਪ ਨੂੰ ਨਵੇਂ ਟ੍ਰੇਡ ਮਾਰਕ ਲਈ ਕੰਟਰੋਲ ਜਨਰਲ ਆਫ਼ ਪੇਟੇਂਟਸ, ਡਿਜ਼ਾਈਨ ਐਂਡ ਟਰੇਡ ਮਾਰਕ ‘ਚ ਅਪਲਾਈ ਕੀਤਾ ਹੈ।
ਪਿਛਲੇ ਸਾਲ ਕੇਂਦਰ ਸਰਕਾਰ ਨੇ ਟਿਕਟੌਕ ਸਮੇਤ 56 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਸੀ। ਇਸ ਪਾਬੰਦੀ ਦੇ ਨਾਲ ਇਸ ਨੂੰ ਸਾਰੇ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਭਾਰਤੀ ਯੂਜਰਾਂ ਲਈ ਉਪਲੱਬਧ ਨਹੀਂ ਰਹੀ।
ਟਿਪਸਟਰ ਮੁਕੁਲ ਸ਼ਰਮਾ ਦੇ ਅਨੁਸਾਰ ਪੈਰੇਂਟ ਕੰਪਨੀ ByteDance ਵੱਲੋਂ 6 ਜੁਲਾਈ ਨੂੰ ਫਾਈਲ ਕੀਤੇ ਗਏ ਇਸ ਨਵੇਂ ਟਰੇਡਮਾਰਕ ‘ਚ Tik Tok ਦੀ ਸਪੈਲਿੰਗ ਵੀ ਬਦਲ ਦਿੱਤੀ ਗਈ ਹੈ। ਕੰਪਨੀ ਨੇ ਇਸ ਵਾਰ TickTock ਦੇ ਨਾਮ ਨਾਲ ਇਹ ਟਰੇਡ ਮਾਰਕ ਐਪਲੀਕੇਸ਼ਨ ਦਿੱਤੀ ਹੈ। ਇਸ ਨੂੰ ਟਰੇਡ ਮਾਰਕ ਨਿਯਮ 2002 ਦੇ ਚੌਥੇ ਸ਼ੈਡਿਊਲ ਦੀ Class 42 ਤਹਿਤ ਫਾਈਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ByteDance ਆਪਣੇ ਐਪ ਦੀ ਭਾਰਤ ‘ਚ ਵਾਪਸੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਇਸ ਸੰਬੰਧ ‘ਚ ਕੇਂਦਰ ਸਰਕਾਰ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰੇਗੀ। ਦੱਸ ਦੇਈਏ ਕਿ ByteDance ਨੇ ਸਾਲ 2019 ਵਿੱਚ ਪਾਬੰਦੀ ਤੋਂ ਪਹਿਲਾਂ ਹੀ ਭਾਰਤ ਵਿੱਚ ਆਪਣਾ ਚੀਫ਼ ਨੋਡਲ ਤੇ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ, ਜੋ ਨਵੇਂ ਆਈਟੀ ਨਿਯਮਾਂ ਦੀ ਇੱਕ ਜ਼ਰੂਰੀ ਦਿਸ਼ਾ-ਨਿਰਦੇਸ਼ ਹੈ।