Hyundai Motor Group ਦੀ ਲਗਜ਼ਰੀ ਵ੍ਹੀਕਲ ਡਿਵਿਜ਼ਨ ਜੈਨੇਸਿਸ ਮੋਟਰ ਨਵੀਂ ਤਕਨਾਲੋਜੀ ਲੈ ਕੇ ਆਉਣ ਵਾਲੀ ਹੈ, ਜੋ ਸਮਾਰਟ ਫੋਨ ਦੀ (face id) ਦੀ ਤਰ੍ਹਾਂ ਕੰਮ ਕਰੇਗੀ। ਇਸ ਨੂੰ(Face Connect) ਤਕਨਾਲੋਜੀ ਨਾਂ ਦਿੱਤਾ ਗਿਆ ਹੈ, ਜੋ ਮਾਲਕ ਦਾ ਚਿਹਰਾ ਪਛਾਣ ਕੇ ਗੱਡੀ ਦਾ ਦਰਵਾਜ਼ਾ ਖੋਲ੍ਹ ਦੇਵੇਗੀ, ਉਹ ਵੀ ਬਿਨਾਂ ਚਾਬੀ ਦੇ।
ਇਸ ਸੰਬੰਧ ‘ਚ ਜੈਨੇਸਿਸ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਨਾਲ ਗਾਹਕਾਂ ਨੂੰ ਆਪਣੀ ਗੱਡੀ ਪਰਸਨਲਾਈਜ਼ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਬਿਹਤਰ ਡਰਾਈਵਿੰਗ ਤਜਰਬਾ ਮਿਲ ਸਕੇਗਾ। ਜੈਨੇਸਿਸ ਨੇ ਕਿਹਾ ਕਿ ਨਵੀਂ ਤਕਨੀਕ ਦਾ ਇਸਤੇਮਾਲ ਆਉਣ ਵਾਲੇ ਵਾਲੇ ਮਾਡਲ ਜੀ. ਵੀ.-60 ਵਿਚ ਦੇਖਣ ਨੂੰ ਮਿਲ ਸਕਦਾ ਹੈ।
Face Connect ਤਕਨਾਲੋਜੀ ਜ਼ਰੀਏ ਡਰਾਈਵਰ ਦੇ ਪਛਾਣ ਹੋਣ ਤੋਂ ਬਾਅਦ ਡਰਾਈਵਰ ਸੀਟ, ਸਟੀਅਰਿੰਗ ਵ੍ਹੀਲ, ਹੈੱਡ-ਅਪ-ਡਿਸਪਲੇਅ ਵਿਚ ਨੀਅਰ ਇਨਫਰਾ-ਰੈੱਡ (ਐੱਨ. ਆਈ. ਆਰ.) ਕੈਮਰਾ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਹਨੇਰੇ ਵਿਚ ਵੀ ਪਛਾਣ ਕਰਕੇ ਪਤਾ ਲਾ ਸਕੇਗਾ ਕਿ ਚਿਹਰਾ ਸਿਸਟਮ ਵਿਚ ਪਹਿਲਾਂ ਤੋਂ ਰਜਿਸਟਰ ਹੈ ਜਾਂ ਨਹੀਂ। ਤਕਨਾਲੋਜੀ ਦੀ ਖਾਸ ਗੱਲ ਇਹ ਹੋਵੇਗੀ ਕਿ ਡਰਾਈਵਰ ਨੂੰ ਹਰ ਸਮੇਂ ਆਪਣੇ ਨਾਲ ਚਾਬੀ ਨਹੀਂ ਰੱਖਣੀ ਹੋਵੇਗੀ।
ਇਸ ਤੋਂ ਇਲਾਵਾ ਜੇਕਰ ਕੋਈ ਕਾਰ ਵਿਚ ਸਮਾਰਟ ਚਾਬੀ ਛੱਡ ਦਿੰਦਾ ਹੈ ਤਾਂ ਵੀ ਫੇਸ ਆਈ. ਡੀ. ਤਕਨੀਕ ਨਾਲ ਗੱਡੀ ਨੂੰ ਲਾਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗੱਡੀ ਵਿਚ ਫਿੰਗਰਪ੍ਰਿੰਟ ਆਈ. ਡੀ. ਸਿਸਟਮ ਵੀ ਹੋਵੇਗਾ।