ਭਾਰਤ ‘ਚ 75ਵੇਂ ਆਜ਼ਾਦੀ ਦਿਵਸ ‘ਤੇ ਅੱਜ ਓਲਾ ਇਲੈਕਟ੍ਰਿਕ ਨੇ ਆਪਣਾ ਪਹਿਲਾ ਸਕੂਟਰ S1 ਲਾਂਚ ਕਰ ਦਿੱਤਾ ਹੈ। ਆਕਰਸ਼ਕ ਸਟਾਈਲ ਨਾਲ ਲੈਸ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 99,999 ਰੁਪਏ ਤੈਅ ਕੀਤੀ ਗਈ ਹੈ। ਇਸ ਸਕੂਟਰ ਨੂੰ ਕੰਪਨੀ ਨੇ ਦੋ ਵੇਰੀਐਂਟ S1 ਤੇ S1 Pro ‘ਚ ਪੇਸ਼ ਕੀਤਾ ਹੈ ਜੋ ਭਾਰਤ ‘ਚ Bajaj Chetak ਤੇ Tvs iQube ਨੂੰ ਟੱਕਰ ਦਿੰਦਾ ਹੈ।
ਰੇਂਜ ਦੀ ਗੱਲ ਕਰੀਏ ਤਾਂ ਇਹ ਈ-ਸਕੂਟਰ ਇਕ ਵਾਰ ਫੁੱਲ ਚਾਰਜ ਕਰਨ ‘ਤੇ 181 ਕਿੱਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਜ਼ਾਹਿਰ ਹੈ ਇਹ ਯਕੀਨੀ ਰੂਪ ‘ਚ ਭਾਰਤ ‘ਚ ਇਕ ਇਲੈਕਟ੍ਰਿਕ ਸਕੂਟਰ ਲਈ ਬਿਹਤਰੀਨ ਰੇਂਜ ਹੈ। ਉੱਥੇ ਹੀ ਸਪੀਡ ਦੀ ਗੱਲ ਕਰੀਏ ਤਾਂ Ola S1 0 ਤੋਂ 40 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਸਿਰਫ਼ 3 ਸੈਕੰਡ ‘ਚ ਪੂਰੀ ਕਰਨ ਵਿਚ ਸਮਰੱਥ ਹੈ। ਓਲਾ ਨੇ ਕੁਝ ਹਫ਼ਤੇ ਪਹਿਲਾਂ ਆਪਣੇ ਇਲੈਕਟ੍ਰਿਕ ਸਕੂਟਰ ਲਈ ਸਿਰਫ਼ 499 ਰੁਪਏ ਦੀ ਟੋਕਨ ਮਨੀ ਲਈ ਆਰਡਰ ਸਵੀਕਾਰ ਕਰਨਾ ਸ਼ੁਰੂ ਕੀਤਾ ਸੀ। ਇਸ ਨੂੰ ਸਿਰਫ਼ 24 ਘੰਟੇ ‘ਚ 1 ਲੱਖ ਤੋਂ ਜ਼ਿਆਦਾ ਦੀ ਬੁਕਿੰਗ ਹਾਸਲ ਹੋਈ ਸੀ।