Nokia C20 Plus ਭਾਰਤ ‘ਚ ਹੋਇਆ ਲਾਂਚ, ਬਹੁਤ ਘੱਟ ਕੀਮਤ ‘ਤੇ ਹੋਵੇਗਾ ਉਪਲੱਬਧ

0
42

ਐਚਐਮਡੀ ਗਲੋਬਲ ਦਾ ਨਵਾਂ ਸਮਾਰਟਫੋਨ Nokia C20 Plus ਭਾਰਤ ਵਿਚ ਲਾਂਚ ਹੋ ਗਿਆ ਹੈ। ਇਹ ਸਮਾਰਟਫੋਨ ਪਿਛਲੇ ਮਹੀਨੇ ਚੀਨ ‘ਚ ਪੇਸ਼ ਕੀਤਾ ਗਿਆ ਸੀ। Nokia C20 Plus ‘ਚ ਆਕਟਾ ਕੋਰ ਚਿਪਸੈੱਟ ਅਤੇ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

ਇਹ ਸਮਾਰਟਫੋਨ ਐਂਡਰਾਇਡ 11 ਗੋ ਐਡੀਸ਼ਨ ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਵਿਚ ਡਬਲ ਸਿਮ ਸਲਾਟ ਹੈ ਅਤੇ ਇਹ ਐਂਡਰਾਇਡ 11 ਗੋ ਐਡੀਸ਼ਨ ‘ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ਵਿਚ 6.5 ਇੰਚ ਦੀ HD+ ਡਿਸਪਲੇਅ ਹੈ। ਜਿਸਦਾ ਰੈਜ਼ੋਲਿਊਸ਼ਨ 720×1,600 ਪਿਕਸਲ ਅਤੇ ਆਸਪੈਕਟ ਰੇਸ਼ੋ 20:9 ਹੈ। ਇਸ ਤੋਂ ਇਲਾਵਾ ਸਮਾਰਟਫੋਨ ‘ਚ ਆਕਟਾ-ਕੋਰ ਯੂਨੀਸੌਕ SC9863a ਪ੍ਰੋਸੈਸਰ, 3GB ਰੈਮ ਅਤੇ 32GB ਇੰਟਰਨਲ ਸਟੋਰੇਜ ਮਿਲੇਗੀ, ਜਿਸ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 256GB ਤਕ ਵਧਾਇਆ ਜਾ ਸਕਦਾ ਹੈ।

Nokia C20 Plus ਸਮਾਰਟਫੋਨ ‘ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਇਸ ਵਿਚ ਪਹਿਲਾ 8MP ਪ੍ਰਾਇਮਰੀ ਸੈਂਸਰ ਅਤੇ ਦੂਜਾ 2MP ਡੈਪਥ ਸੈਂਸਰ ਹੈ। ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਉਪਲੱਬਧ ਹੋਵੇਗਾ। Nokia C20 Plus ਸਮਾਰਟਫੋਨ 4,950mAh ਦੀ ਬੈਟਰੀ ਨਾਲ ਲੈੱਸ ਹੈ।

Nokia C20 Plus ਸਮਾਰਟਫੋਨ ਦੋ ਸਟੋਰੇਜ ਆਪਸ਼ਨ 2 ਜੀਬੀ ਰੈਮ + 32 ਜੀਬੀ ਸਟੋਰੇਜ ਅਤੇ 3 ਜੀਬੀ ਰੈਮ + 32 ਜੀਬੀ ਸਟੋਰੇਜ ਵਿਚ ਉਪਲੱਬਧ ਹੈ। ਇਸ ਡਿਵਾਈਸ ਦੀ ਕੀਮਤ ਕ੍ਰਮਵਾਰ 8,999 ਰੁਪਏ ਅਤੇ 9,999 ਰੁਪਏ ਹੈ। ਇਹ ਡਿਵਾਈਸ ਬਲੂ ਅਤੇ ਗ੍ਰੇ ਕਲਰ ਆਪਸ਼ਨਸ ‘ਚ ਵਿਕਰੀ ਲਈ ਉਪਲੱਬਧ ਹੈ। ਇਸ ਫੋਨ ਨੂੰ ਖਰੀਦਣ ‘ਤੇ, ਗਾਹਕਾਂ ਨੂੰ ਟੈਲੀਕਾਮ ਕੰਪਨੀ ਜਿਓ ਤੋਂ 10 ਫੀਸਦੀ ਦੀ ਛੋਟ ਅਤੇ 4000 ਰੁਪਏ ਦਾ ਵਿਸ਼ੇਸ਼ ਲਾਭ ਮਿਲੇਗਾ।

LEAVE A REPLY

Please enter your comment!
Please enter your name here