Nokia ਨੇ ਲਾਂਚ ਕੀਤਾ Powerful ਫ਼ੋਨ ਜੋ ਡਿੱਗਣ ਨਾਲ ਵੀ ਨਹੀਂ ਟੁੱਟੇਗਾ

0
80

HMD Global ਨੇ ਆਪਣਾ ਨਵਾਂ ਸਮਾਰਟਫੋਨ Nokia XR20 ਗਲੋਬਲ ਲਾਂਚ ਕਰ ਦਿੱਤਾ ਹੈ। ਇਸ 5G ਸਮਾਰਟਫੋਨ ਨੂੰ ਭਾਰਤ ‘ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। ਫੋਨ ਨੂੰ MIL-STD810H ਦਾ ਸਰਟੀਫਿਕੇਟ ਮਿਲਿਆ ਹੈ, ਜਿਸ ਦਾ ਇਹ ਮਤਲਬ ਹੈ ਕਿ ਇਹ ਫ਼ੋਨ ਨਹੀਂ ਟੁੱਟੇਗਾ ਭਾਵੇਂ ਇਹ 1.8 ਮੀਟਰ ਤੱਕ ਦੀ ਉਚਾਈ ਤੋਂ ਡਿੱਗ ਜਾਵੇ। ਜਾਣਦੇ ਹਾਂ ਕਿ ਇਸ ਫੋਨ ਦੀ ਵਿਸ਼ੇਸ਼ਤਾਵਾਂ ਕੀ ਹਨ-

Specification : Nokia XR20 ਸਮਾਰਟਫੋਨ ‘ਚ 6.67 ਇੰਚ ਦੀ ਫੁੱਲ ਐਚ ਡੀ + IPS LCD ਡਿਸਪਲੇਅ ਦਿੱਤੀ ਗਈ ਹੈ। ਇਹ ਗੋਰੀਲਾ ਗਲਾਸ ਨਾਲ ਸੁਰੱਖਿਅਤ ਹੈ। ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ਨਾਲ ਲੈਸ ਹੈ। ਇਸ ‘ਚ 6 GB ਰੈਮ ਅਤੇ 128 GB ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵੀ ਵਧਾਇਆ ਜਾ ਸਕਦਾ ਹੈ। ਨੋਕੀਆ ਦਾ ਇਹ ਫੋਨ IP 68 ਰੇਟਿੰਗ ਦੇ ਨਾਲ ਆਇਆ ਹੈ, ਜਿਸ ਦਾ ਮਤਲਬ ਹੈ ਇਹ ਪਾਣੀ ਅਤੇ ਧੂੜ ਨੂੰ ਰੋਕਦਾ ਹੈ।

Camera : Nokia XR20 ਸਮਾਰਟਫੋਨ ‘ਚ ਇੱਕ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਾਂ ਲਈ ਇਸ ‘ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਅਲਟਰਾ ਬਲੂ ਅਤੇ ਗ੍ਰੇਨਾਈਟ ਗ੍ਰੇ ਰੰਗ ਵਿਕਲਪਾਂ ‘ਚ ਉਪਲਬਧ ਹੈ।

Powerful battery : Nokia XR20 ਸਮਾਰਟਫੋਨ ਦੀ ਪਾਵਰ ਦੀ ਗੱਲ ਕਰੀਏ ਤਾਂ ਇਸ ਦੀ ਬੈਟਰੀ 4630 mAh ਦੀ ਹੈ, ਜੋ 18W ਵਾਇਰਡ ਅਤੇ 15W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਕੋ ਚਾਰਜ ‘ਤੇ ਫੋਨ ਦੀ ਬੈਟਰੀ ਦੋ ਦਿਨ ਚੱਲੇਗੀ।

Will compete with iQooo 7: Nokia XR20 ਸਮਾਰਟਫੋਨ iQOO 7 5G ਨਾਲ ਮੁਕਾਬਲਾ ਕਰੇਗਾ। ਸਮਾਰਟਫੋਨ ‘ਚ 6.62-ਇੰਚ ਦੀ ਫੁੱਲ HD+ AMOLED ਡਿਸਪਲੇਅ ਹੈ, ਜਿਸ ‘ਚ ਰਿਫਰੈਸ਼ ਰੇਟ 120Hz ਇਹ ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ 870 ਪ੍ਰੋਸੈਸਰ ਨਾਲ ਲੈਸ ਹੈ, ਫੋਨ ‘ਚ 8GB ਰੈਮ ਅਤੇ 256 GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੇ ਜ਼ਰੀਏ ਵੀ ਵਧਾਇਆ ਜਾ ਸਕਦਾ ਹੈ। ਫੋਨ ਦੀ ਕੀਮਤ 35,990 ਰੁਪਏ ਹੈ।

LEAVE A REPLY

Please enter your comment!
Please enter your name here