ਮਿਨੀ ਕੂਪਰ ਨੇ ਆਪਣੀ ਨਵੀਂ ਇਲੈਕਟ੍ਰਿਕ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ। ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ MINI ਜਲਦ ਹੀ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ। ਮਿਨੀ ਇੰਡੀਆ ਨੇ ਵੀ ਆਪਣੇ ਟਵਿੱਟਰ ਪਲੇਟਫਾਰਮ ‘ਤੇ ਨਵੀਂ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ।
MINI ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਵੀ ਇਹ ਸੰਦੇਸ਼ ਦਿੱਤਾ ਹੈ ਕਿ ਜਲਦ ਹੀ ਕੰਪਨੀ ਇਲੈਕਟ੍ਰਿਕ ਮਿਨੀ ਕੂਪਰ ਲਾਂਚ ਕਰਨ ਜਾ ਰਹੀ ਹੈ। ਜਦੋਂ ਤੋਂ ਇਸ ਟੀਜ਼ਰ ਨੂੰ ਭਾਰਤੀ ਮੀਡੀਆ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਗਿਆ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ MINI ਕੰਪਨੀ ਆਪਣੀ ਨਵੀਂ ਕਾਰ MINI Cooper SE ਇਲੈਕਟ੍ਰਿਕ ਕਾਰ ਨੂੰ ਭਾਰਤ ‘ਚ ਬਹੁਤ ਜਲਦ ਹੀ ਲਾਂਚ ਕਰੇਗੀ।
ਮਿਨੀ ਦੀ ਇਹ ਨਵੀਂ ਕਾਰ ਕੰਪਨੀ ਦੀ ਮਸ਼ਹੂਰ ਮਿਨੀ ਕੂਪਰ ਵਰਗੀ ਹੈ। ਇਸ ਦੀ ਲੁੱਕ ਵੀ ਮਿਨੀ ਕੂਪਰ ਨਾਲ ਮਿਲਦੀ-ਜੁਲਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਾਰ 32.6kWh ਦੀ ਬੈਟਰੀ ਨਾਲ ਲੈਸ ਹੈ। ਇਸ ‘ਚ ਲੱਗੀ ਮੋਟਰ 184 PS ਦੀ ਪਾਵਰ ਅਤੇ 270 Nm ਦਾ ਟਾਰਕ ਜਨਰੇਟ ਕਰਦੀ ਹੈ। ਸਿੰਗਲ ਚਾਰਜ ‘ਤੇ ਇਸ ਦੀ ਰੇਂਜ 235-270 ਕਿਲੋਮੀਟਰ ਦੱਸੀ ਜਾ ਰਹੀ ਹੈ।
ਬੈਟਰੀ ਦੇ ਚਾਰਜਿੰਗ ਟਾਈਮ ਦੀ ਗੱਲ ਕਰੀਏ ਤਾਂ ਮਿੰਨੀ ਕੂਪਰ ਇਲੈਕਟ੍ਰਿਕ ਨੂੰ 11kW ਦੇ ਚਾਰਜਰ ਨਾਲ 0 ਤੋਂ 80 ਫੀਸਦੀ ਤੱਕ ਚਾਰਜ ਹੋਣ ‘ਚ ਢਾਈ ਘੰਟੇ ਲੱਗਦੇ ਹਨ। ਇਸ ਨੂੰ 50 kW DC ਫਾਸਟ ਚਾਰਜਰ ਨਾਲ 35 ਮਿੰਟਾਂ ‘ਚ 0 ਤੋਂ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
ਡਿਊਲ ਟੋਨ ਬਾਡੀ ਦੇ ਨਾਲ ਕਾਰ ‘ਚ ਫਾਕਸ ਗ੍ਰਿਲਸ ਦਿੱਤੀ ਗਈ ਹੈ। ਇਸ ‘ਚ ਫਰੰਟ ਗ੍ਰਿਲ ਦੀ ਬਜਾਏ ਇਕ ਸਮੂਥ ਪੈਨਲ ਫਿੱਟ ਕੀਤਾ ਗਿਆ ਹੈ। ਇਸ ਦਾ ਪਿਛਲਾ ਡਿਜ਼ਾਈਨ ਵੀ ਮਿਨੀ ਕੂਪਰ ਵਰਗਾ ਹੀ ਹੈ। ਕਾਰ ਦੇ ਪਿਛਲੇ ਹਿੱਸੇ ‘ਚ ਬ੍ਰਿਟਿਸ਼ ਯੂਨੀਅਨ ਜੈਕ ਡਿਜ਼ਾਈਨ ਵਾਲੇ ਟੇਲਲੈਂਪਸ ਦਿੱਤੇ ਗਏ ਹਨ। ਕਾਰ ‘ਚ 17 ਇੰਚ ਦੇ ਅਲਾਏ ਵ੍ਹੀਲ ਦਿੱਤੇ ਗਏ ਹਨ। ਕਾਰ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਪਰ ਬਾਜ਼ਾਰ ਮਾਹਿਰ ਮਿੰਨੀ ਕੂਪਰ ਇਲੈਕਟ੍ਰਿਕ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਮੰਨ ਰਹੇ ਹਨ।









