ਬ੍ਰਿਟਿਸ਼ ਆਟੋ ਕੰਪਨੀ ਮੌਰਿਸ ਗੈਰੇਜ (MG) ਐਸਟਰ ਅੱਜ ਭਾਰਤ ਵਿੱਚ ਲਾਂਚ ਹੋ ਗਈ ਹੈ। ਕੰਪਨੀ ਦੇ ਅਨੁਸਾਰ ਇਹ ਏਆਈ ਇਨਸਾਈਡ ਦੇ ਨਾਲ ਆਉਣ ਵਾਲੀ ਦੇਸ਼ ਦੀ ਪਹਿਲੀ ਗੱਡੀ ਹੈ।
ਇਸ ਗੱਡੀ ਵਿਚ 27 ਸਟੈਂਡਰਡ ਸੇਫਟੀ ਫੀਚਰਸ ਅਤੇ ਲਗਭਗ 49 ਸੇਫਟੀ ਫੀਚਰਸ ਹਨ। ਗੱਡੀ ਵਿੱਚ ਛੇ ਏਅਰਬੈਗ, ਏਬੀਐਸ+ਈਬੀਡੀ+ਬਰੇਕ ਅਸਿਸਟ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ (ਈਐਸਪੀ), ਟਰੈਕਸ਼ਨ ਕੰਟਰੋਲ ਸਿਸਟਮ (ਟੀਸੀਐਸ), ਹਿੱਲ ਹੋਲਡ ਕੰਟਰੋਲ (ਐਚਐਚਸੀ,) ਹਿੱਲ ਡਿਸਸੈਂਟ ਕੰਟਰੋਲ (ਐਚਡੀਸੀ), ਐਮਰਜੈਂਸੀ ਸਟਾਪ ਸਿਗਨਲ (ਈਐਸਐਸ), ਚਾਰੇ ਡਿਸਕ ਬਰੇਕਾਂ ਹਨ।
ਇਸ ਦੇ ਨਾਲ ਹੀ ਆਈਐਸ ਓਫਿਕਸ ਚਾਇਲਡ ਐਂਕਰ, ਆਟੋਹੋਲਡ ਦੇ ਨਾਲ ਇਲੈੈਕਟ੍ਰਿਕ ਪਾਰਕਿੰਗ ਬਰੇਕ, ਟਾਇਰ ਪ੍ਰੈਸ਼ਰ ਸਿਸਟਮ (ਟੀਪੀਐਮਐਸ), 360 ਡਿਗਰੀ ਅਰਾਉਂਡ ਵਿਊ ਕੈਮਰਾ, ਕ੍ਰਾਨਰਿੰਗ ਅਸਿਸਟ ਦੇ ਨਾਲ ਫਰੰਟ ਫਾਗ ਲੈਂਪ, ਰਿਅਰ ਫਾਗ ਲੈਂਪ, ਸਕਿਊਰਿਟੀ ਅਲਾਰਮ, ਰਿਅਰ ਡੀਫਾਗਰ, ਹੀਟਿਡ ਓਆਰਵੀਐਮ ਅਤੇ ਅਲਟਰਾ ਹਾਈ ਟੇਂਸਿਲ ਸਟੀਲ ਕੇਜ ਬਾਡੀ ਹੈ।
Astor ਵਿੱਚ 110 ਪੀਐਸ/144 ਐਨਐਮ 1.5 ਲੀਟਰ ਦਾ ਪੈਟਰੋਲ ਅਤੇ 140ਪੀਐਸ/220 ਐਨਐਮ 1.3 ਲੀਟਰ ਦਾ ਟਰਬੋ ਇੰਜਣ ਦਿੱਤਾ ਗਿਆ ਹੈ। ਇਹ ਗੱਡੀ Hyundai Creta, Kia Seltos, Renault Duster, Skoda Kushaq ਅਤੇ Volkswagen Taigun ਨਾਲ ਮੁਕਾਬਲਾ ਕਰੇਗੀ।
MG ਐਸਟਰ ਦੀ ਸ਼ੁਰੂਆਤੀ ਕੀਮਤ 9.78 ਲੱਖ ਤੋਂ ਸ਼ੁਰੂ ਹੋ 16.78 ਲੱਖ (ਦਿੱਲੀ ਵਿੱਚ ਐਕਸ-ਸ਼ੋਅਰੂਮ ਕੀਮਤ) ਤੱਕ ਹੋ ਸਕਦੀ ਹੈ। ਇਸ ਦੀ ਬੁਕਿੰਗ 21 ਅਕਤੂਬਰ ਤੋਂ ਸ਼ੁਰੂ ਹੋਵੇਗੀ। ਐਸਟਰ ਨੂੰ ਆਨਲਾਈਨ (ਵੈਬਸਾਈਟ ਰਾਹੀਂ) ਅਤੇ ਆਫਲਾਈਨ (ਡੀਲਰਸ਼ਿਪ) ਤੋਂ ਬੁੱਕ ਕੀਤਾ ਜਾ ਸਕਦਾ ਹੈ।