ਫੇਸਬੁੱਕ ਨੇ ਆਪਣੇ ਮੈਸੰਜਰ ਐਪ ’ਚ ਵੌਇਸ ਅਤੇ ਵੀਡੀਓ ਕਾਲੰਿਗ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਜੋੜ ਦਿੱਤਾ ਹੈ। ਹੁਣ ਫੇਸਬੁੱਕ ਮੈਸੰਜਰ ਰਾਹੀਂ ਵੌਇਸ ਅਤੇ ਵੀਡੀਓ ਕਾਲ ਕਰਨਾ ਹੁਣ ਹੋਰ ਵੀ ਸੁਰੱਖਿਅਤ ਹੋ ਗਿਆ ਹੈ। ਫੇਸਬੁੱਕ ਨੇ ਇਸ ਸੰਬੰਧੀ ਐਲਾਨ ਇਕ ਬਲਾਗ ਪੋਸਟ ਰਾਹੀਂ ਕੀਤਾ ਹੈ। ਫੇਸਬੁੱਕ ਨੇ ਦੱਸਿਆ ਹੈ ਕਿ ਵੌਇਸ ਅਤੇ video calling ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਕਾਫ਼ੀ ਵਧ ਗਈ ਹੈ। ਫੇਸਬੁੱਕ ਮੈਸੰਜਰ ਰਾਹੀਂ ਰੋਜ਼ਾਨਾ 150 ਮਿਲੀਅਨ ਤੋਂ ਜ਼ਿਆਦਾ video calling ਕੀਤੀ ਜਾਂਦੀ ਹੈ। ਇਸੇ ਲਈ ਫੇਸਬੁੱਕ ਨੇ ਇਸ ਫੀਚਰ ਨੂੰ ਐਡ ਕੀਤਾ ਹੈ।
ਬਲਾਗ ’ਚ ਕਿਹਾ ਗਿਆ ਕਿ ਨਵੀਂ ਅਪਡੇਟ ਤੋਂ ਬਾਅਦ ਤੁਹਾਡੇ ਨਿੱਜੀ ਮੈਸੇਜ, ਕਾਲ ਅਤੇ ਵੀਡੀਓ ਕਾਲ ਨੂੰ ਕੋਈ ਵੀ ਵੇਖ ਜਾਂ ਪੜ੍ਹ ਨਹੀਂ ਸਕੇਗਾ, ਹਾਲਾਂਕਿ, ਇੱਥੋਂ ਤੱਕ ਕਿ ਫੇਸਬੁੱਕ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ। ਦੱਸ ਦੇਈਏ ਕਿ ਫੇਸਬੁੱਕ ਦੀ ਚੈਟਿੰਗ ਐਪ ਵਟਸਐਪ ਪਹਿਲਾਂ ਤੋਂ ਹੀ video calling ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਕਰਦੀ ਹੈ। ਇਸ ਫੀਚਰ ਨੂੰ ਸਿਰਫ ਸੈਂਡਰ ਅਤੇ ਰਿਸੀਵਰ ਹੀ ਵੇਖ ਸਕਦਾ ਹੈ। ਇਸ ਤੋਂ ਇਲਾਵਾ ਜ਼ੂਮ, ਸਿਗਨਲ ਅਤੇ ਐਪਲ ਫੇਸ ਟਾਈਮ ਵਰਗੀਆਂ ਹੋਰ video calling ਐਪਸ ਵੀ ਐਨਕ੍ਰਿਪਸ਼ਨ ਆਫਰ ਕਰਦੀਆਂ ਹਨ।
Facebook ਨੇ ਕਿਹਾ ਹੈ ਕਿ ਇੰਸਟਾਗ੍ਰਾਮ ’ਤੇ ਸ਼ੁਰੂਆਤੀ ਤੌਰ ’ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਟੈਸਟਿੰਗ ਕੁਝ ਉਪਭੋਗਤਾਵਾਂ ਨਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸਾਰਿਆਂ ਲਈ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ’ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਲਈ ਇਸ ਨੂੰ ਜਾਰੀ ਕੀਤਾ ਜਾਵੇਗਾ।