Computer ‘ਤੇ Windows 11 ਡਾਊਨਲੋਡ ਕਰਨਾ ਹੁਣ ਹੋਇਆ ਸੌਖਾ, ਜਾਣੋ ਇਹ ਤਰੀਕਾ

0
29

ਹੁਣ ਮਾਈਕ੍ਰੋਸਾਫਟ ਤੁਹਾਡੇ ਲਈ ਵਿੰਡੋਜ਼ 11 ਡਾਊਨਲੋਡ ਕਰਨ ਦਾ ਸੌਖਾ ਤਰੀਕਾ ਦੱਸ ਰਹੀ ਹੈ। ਯੂਜ਼ਰਸ ਹੁਣ ਬਿਨ੍ਹਾਂ ਕਿਸੇ ਵੀ ਕੰਪੈਟਿਬਲ ਪੀ.ਸੀ. ’ਤੇ ਵਿੰਡੋਜ਼ 11 ਦੇ ਬੀਟਾ ਵਰਜ਼ਨ ਇੰਸਟਾਲ ਕਰਨ ’ਚ ਸਮਰੱਥ ਹੋਣਗੇ। ਤੁਸੀਂ ਅਧਿਕਾਰਤ ਆਈ.ਐੱਸ.ਓ. ਫਾਈਲ ਦਾ ਇਸਤੇਮਾਲ ਕਰਕੇ ਵਿੰਡੋਜ਼ 10 ਤੋਂ ਨਵੇਂ ਆਪਰੇਟਿੰਗ ਸਿਸਟਮ ’ਚ ਵੀ ਅਪਡੇਟ ਕਰ ਸਕੋਗੇ। ਜੋ ਯੂਜ਼ਰਸ ਅਧਿਕਾਰਤ ਵਿੰਡੋਜ਼ 11 ਆਈ.ਐੱਸ.ਓ. ਫਾਈਲ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਮਾਈਕ੍ਰੋਸਾਫਟ ਦੀ ਵੈੱਬਸਾਈਟ ਰਾਹੀਂ ਵਿੰਡੋਜ਼ ਇਨਸਾਈਡਰ ਬਣਾਉਣ ਲਈ ਸਾਈਨ-ਅਪ ਕਰਨਾ ਹੋਵੇਗਾ।

ਆਪਣੇ ਅਕਾਊਂਟ ਨੂੰ ਲਿੰਕ ਕਰਨ ਤੋਂ ਬਾਅਦ ਤੁਸੀਂ ਵਿੰਡੋਜ਼ ਇਨਸਾਈਡਰ ਪ੍ਰੀਵਿਊ ਡਾਊਨਲੋਡ ਪੇਜ ’ਤੇ ਜਾ ਸਕਦੇ ਹੋ ਅਤੇ ਡਾਊਨਲੋਡ ਕਰਨ ਲਈ ਇਕ ਦੇਵ ਚੈਨਲ ਜਾਂ ਬੀਟਾ ਚੈਨਲ ਬਿਲਡ ਦੇ ’ਚ ਚੁਣ ਸਕਦੇ ਹੋ। ਜਦਕਿ ਦੇਵ ਚੈਨਲ ਜ਼ਿਆਦਾ ਵਾਰ ਅਪਡੇਟ ਕੀਤਾ ਜਾਂਦਾ ਹੈ। ਬੀਟਾ ਚੈਨਲ ਜ਼ਿਆਦਾ ਸਥਿਰ ਹੈ ਪਰ ਤੁਹਾਨੂੰ ਸਾਰੇ ਨਵੇਂ ਫੀਚਰਜ਼ ਨਹੀਂ ਮਿਲਣਗੇ। ਕੰਪਨੀ ਮੌਜੂਦਾ ਸਮੇਂ ’ਚ ਵਿੰਡੋਜ਼ 11 ਇਨਸਾਈਡਰ ਪ੍ਰੀਵਿਊ ਬਿਲਡ 22000,160 ਲਈ ਆਈ.ਐੱਸ.ਓ. ਫਾਈਲਾਂ ਨੂੰ ਡਾਊਨਲੋਡ ਦੇ ਰੂਪ ’ਚ ਪੇਸ਼ ਕਰ ਰਹੀ ਹੈ। ਤੁਸੀਂ ਇਨ੍ਹਾਂ ਫਾਈਲਾਂ ਦਾ ਇਸਤੇਮਾਲ ਕੀਤੇ ਵੀ ਕੰਪੈਟਿਬਲ ਪੀ.ਸੀ. ’ਤੇ ਵਿੰਡੋਜ਼ 11 ਓ.ਐੱਸ. ਨੂੰ ‘ਕਲੀਨ ਇੰਸਟਾਲ’ ਕਰਨ ਲਈ ਕਰ ਸਕਦੇ ਹੋ।

ਇਹ ਨੋਟ ਕਰਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਇਸ ਆਈ.ਐੱਸ.ਓ. ਦਾ ਇਸਤੇਮਾਲ ਕਰਨ ਦਾ ਆਪਸ਼ਨ ਚੁਣਦੇ ਹੋ ਤਾਂ ਤੁਹਾਨੂੰ ਵਿੰਡੋਜ਼ 11 ਨੂੰ ਐਕਟਿਵ ਕਰਨ ਲਈ ਇਕ ਯੋਗ ਵਿੰਡੋਜ਼ 10 ਲਾਈਸੰਸ ਦੀ ਲੋੜ ਹੋਵੇਗੀ। ਫਾਈਲ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਖੋਲ੍ਹਣ ਲਈ ਆਈ.ਐੱਸ.ਓ. ਫਾਈਲ ’ਤੇ ਡਬਲ ਕਲਿੱਕ ਕਰ ਸਕਦੇ ਹੋ ਅਤੇ ਆਪਣੇ ਪੀ.ਸੀ. ਨੂੰ ਵਿੰਡੋਜ਼ 11 ’ਚ ਅਪਡੇਟ ਕਰ ਸਕਦੇ ਹੋ।

 

LEAVE A REPLY

Please enter your comment!
Please enter your name here