ਇੰਤਜ਼ਾਰ ਖਤਮ! Apple ਨੇ ਲਾਂਚ ਕੀਤਾ ਸਭ ਤੋਂ ਸਸਤਾ iPhone, ਜਾਣੋ ਫੀਚਰਸ ਤੋਂ ਲੈ ਕੇ ਕੀਮਤ ਤਕ ਸਭ ਕੁਝ

0
37

ਇੰਤਜ਼ਾਰ ਖਤਮ! Apple ਨੇ ਲਾਂਚ ਕੀਤਾ ਸਭ ਤੋਂ ਸਸਤਾ iPhone, ਜਾਣੋ ਫੀਚਰਸ ਤੋਂ ਲੈ ਕੇ ਕੀਮਤ ਤਕ ਸਭ ਕੁਝ

ਨਵੀ ਦਿੱਲੀ, 20 ਫਰਵਰੀ: ਐਪਲ ਨੇ ਨਵਾਂ ਮਾਡਲ ਆਈਫੋਨ 16e ਲਾਂਚ ਕਰ ਦਿੱਤਾ ਹੈ। iPhone 16e ਐਪਲ ਦਾ ਇੱਕ ਐਂਟਰੀ ਲੈਵਲ ਆਈਫੋਨ ਹੈ ਜੋ ਵਰਤਮਾਨ ਵਿੱਚ ਸਭ ਤੋਂ ਘੱਟ ਕੀਮਤ ਵਾਲਾ ਨਵਾਂ ਮਾਡਲ ਹੈ। iPhone 16e ਦੇ ਨਾਲ 6.1 ਇੰਚ ਦੀ OLED ਸਕਰੀਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ‘ਚ A18 ਬਾਇਓਨਿਕ ਚਿਪਸੈੱਟ ਹੈ ਜੋ ਕੰਪਨੀ ਦਾ ਫਲੈਗਸ਼ਿਪ ਚਿੱਪਸੈੱਟ ਹੈ।

ਆਈਫੋਨ 16e ਦੇ ਸਪੈਸੀਫਿਕੇਸ਼ਨਸ

ਆਈਫੋਨ 16e ਡਿਊਲ ਸਿਮ (ਨੈਨੋ+ਈਸਿਮ) ਦਾ ਸਮਰਥਨ ਕਰਦਾ ਹੈ ਅਤੇ iOS 18 ‘ਤੇ ਚੱਲਦਾ ਹੈ। ਇਸ ਵਿੱਚ ਇੱਕ 6.1-ਇੰਚ ਦੀ ਸੁਪਰ ਰੈਟੀਨਾ XDR (1,170×2,532 ਪਿਕਸਲ) OLED ਸਕਰੀਨ 60Hz ਰਿਫਰੈਸ਼ ਰੇਟ ਅਤੇ 800nits ਪੀਕ ਬ੍ਰਾਈਟਨੈੱਸ ਹੈ। ਡਿਸਪਲੇ ‘ਚ ਐਪਲ ਦੇ ਸਿਰੇਮਿਕ ਸ਼ੀਲਡ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। iPhone 16e ਦੇ ਨਾਲ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਵੀ ਦਿੱਤਾ ਗਿਆ ਹੈ।

48 ਮੈਗਾਪਿਕਸਲ ਦਾ ਕੈਮਰਾ

ਇਸ ਦੇ ਨਾਲ ਹੀ 512GB ਤੱਕ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ iPhone 16e ‘ਚ ਆਪਟੀਕਲ ਇਮੇਜ ਸਟੇਬਿਲਾਈਜੇਸ਼ਨ (OIS) ਦੇ ਨਾਲ ਰਿਅਰ ਪੈਨਲ ‘ਤੇ 48 ਮੈਗਾਪਿਕਸਲ ਦਾ ਕੈਮਰਾ ਹੈ।ਅਤੇ ਹੈਂਡਸੈੱਟ ਵਿੱਚ ਸੈਲਫੀ ਅਤੇ ਵੀਡੀਓ ਕਾਲਾਂ ਲਈ ਫਰੰਟ ‘ਤੇ 12-ਮੈਗਾਪਿਕਸਲ ਦਾ TrueDepth ਕੈਮਰਾ ਵੀ ਹੈ। ਇਸ ਵਿੱਚ ਫੇਸ ਆਈਡੀ ਲਈ ਲੋੜੀਂਦੇ ਸੈਂਸਰ ਵੀ ਸ਼ਾਮਲ ਹਨ।

ਆਈਫੋਨ 16e ਦੀ ਕੀਮਤ

ਭਾਰਤ ਵਿੱਚ iPhone 16e ਦੀ ਸ਼ੁਰੂਆਤੀ ਕੀਮਤ 59,900 ਰੁਪਏ ਹੈ। ਬੇਸ ਯਾਨੀ 128GB ਮਾਡਲ ਇਸ ਕੀਮਤ ‘ਤੇ ਉਪਲਬਧ ਹੋਵੇਗਾ। ਜਦੋਂ ਕਿ 256GB ਦੀ ਕੀਮਤ 69,900 ਰੁਪਏ ਅਤੇ 512GB ਦੀ ਕੀਮਤ 89,900 ਰੁਪਏ ਹੈ। iPhone 16e ਦੀ ਪ੍ਰੀ-ਬੁਕਿੰਗ 21 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 28 ਫਰਵਰੀ ਤੋਂ ਸ਼ੁਰੂ ਹੋਵੇਗੀ। iPhone 16e ਨੂੰ ਕਾਲੇ ਅਤੇ ਚਿੱਟੇ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ।

 

 

LEAVE A REPLY

Please enter your comment!
Please enter your name here