ਐਪਲ ਆਈਫੋਨ-13 ਮਾਡਲ ਦੀ ਇਸ ਵੇਲੇ ਦੁਨੀਆ ਭਰ ਵਿਚ ਚਰਚਾ ਹੈ ਕਿਉਂਕਿ ਆਗਾਮੀ ਫਲੈਗਸ਼ਿਪ ਸੀਰੀਜ਼ ਵਿਚ ਅਗਲੀ ਪੀੜ੍ਹੀ ਦੇ ਪ੍ਰੋਸੈਸਰ ਸਮੇਤ ਕਈ ਬਦਲਾਅ ਹੋਣ ਦੀ ਉਮੀਦ ਹੈ, ਇਸ ਦੇ ਨਾਲ ਹੀ ਆਉਣ ਵਾਲੀ ਐਪਲ ਆਈਫੋਨ ਦੀ 13 ਸੀਰੀਜ਼ ਦੇ ਸਮਾਰਟ ਫੋਨ ਆਪਣੇ ਪੁਰਾਣੇ ਮਾਡਲਾਂ ਨਾਲੋਂ ਵੱਡੀ ਬੈਟਰੀ ਵਾਲੇ ਹੋਣਗੇ। ਇਸ ਵਿਸ਼ੇਸ਼ਤਾ ਦਾ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਸਮੇਂ ਆਈਫੋਨਾਂ ਵਿਚ ਐਂਡ੍ਰਾਇਡ ਸਮਾਰਟ ਫੋਨਾਂ ਦੀ ਤੁਲਨਾ ਵਿਚ ਘੱਟ ਬੈਟਰੀ ਸਮਰੱਥਾ ਹੁੰਦੀ ਹੈ। ZDNet ਦੀ ਇੱਕ ਨਵੀਂ ਰਿਪੋਰਟ ਅਨੁਸਾਰ ਆਈਫੋਨ 13, ਆਈਫੋਨ 13 ਮਿੰਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋਮੈਕਸ ਵਿਚ ਆਈਫੋਨ 12 ਸੀਰੀਜ਼ ਦੀ ਤੁਲਨਾ ਵਿਚ ਵੱਡੀ ਬੈਟਰੀ ਹੋਵੇਗੀ।
ਇਸ ਦੇ ਨਾਲ ਹੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਈਫੋਨ 13 ਪ੍ਰੋ ਮੈਕਸ ਨੂੰ 4,352 mAh ਦਾ ਬੈਟਰੀ ਪੈਕ ਮਿਲੇਗਾ, ਜਿਸ ਨਾਲ ਇਹ ਆਈਫੋਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਬੈਟਰੀ ਬੈਕਅਪ ਬਣ ਜਾਵੇਗਾ। ਉੱਥੇ ਹੀ, ਇਸ ਤੋਂ ਇਲਾਵਾ ਆਈਫੋਨ 13 ਪ੍ਰੋ ਅਤੇ ਆਈਫੋਨ 13 ਬੇਸ ਮਾਡਲ ਵਿਚ ਕਥਿਤ ਤੌਰ’ ਤੇ 3,095mAh ਦੀ ਬੈਟਰੀ ਹੋਵੇਗੀ, ਜੋ ਕਿ ਆਈਫੋਨ 12 ਮਾਡਲ ਦੀ 2,815 mAh ਬੈਟਰੀ ਸਮਰੱਥਾ ਤੋਂ ਜ਼ਿਆਦਾ ਹੈ। ਆਈਫੋਨ 13 ਮਿੰਨੀ ਨੂੰ 2,406 mAh ਦੀ ਬੈਟਰੀ ਨਾਲ ਉਤਾਰਿਆ ਜਾ ਸਕਦਾ ਹੈ, ਜੋ ਕਿ ਆਈਫੋਨ 12 ਮਿੰਨੀ ਦੀ 2,227 mAh ਦੀ ਬੈਟਰੀ ਨਾਲੋਂ ਵੱਡੀ ਹੈ।