Apple ਦੇ ਬਾਅਦ Samsung ਨੇ ਰੂਸ ਨੂੰ ਦਿੱਤਾ ਵੱਡਾ ਝਟਕਾ, ਰੋਕੀ ਸੇਲ

0
65

ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਦੇ ਚਲਦੇ ਰੂਸ ’ਤੇ ਪਾਬੰਦੀਆਂ ਦਾ ਸਿਲਸਿਲਾ ਵੀ ਜਾਰੀ ਹੈ। ਇਸ ਦੌਰਾਨ ਸੈਮਸੰਗ ਨੇ ਵੱਡਾ ਫ਼ੈਸਲਾ ਲਿਆ ਹੈ। ਸੈਮਸੰਗ ਨੇ ਐਲਾਨ ਕੀਤਾ ਹੈ ਕਿ ਉਹ ਸਾਰੇ ਪ੍ਰੋਡਕਟਸ ਦੀ ਸ਼ਿਪਮੈਂਟਸ ਨੂੰ ਸਸਪੈਂਡ ਕਰ ਰਿਹਾ ਹੈ। ਯਾਨੀ ਹੁਣ ਰੂਸ ’ਚ ਸੈਮਸੰਗ ਦੇ ਪ੍ਰੋਡਕਟਸ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ।

ਸੈਮਸੰਗ ਦੇ ਪੀ.ਆਰ. ਈਮੇਲ ’ਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਸਥਿਤੀ ਨੂੰ ਲਗਾਤਾਰ ਮਾਨੀਟਰ ਕਰਨਗੇ ਅਤੇ ਇਸਤੋਂ ਬਾਅਦ ਹੀ ਉਹ ਆਪਣਾ ਅਗਲਾ ਕਦਮ ਚੁੱਕਣਗੇ। ਸੈਮਸੰਗ ਸਿਰਫ਼ ਸਮਾਰਟਫੋਨ ਹੀ ਨਹੀਂ ਸਗੋਂ ਦੂਜੇ ਪ੍ਰੋਡਕਟਸ ਜਿਵੇਂ ਚਿੱਪ, ਕੰਜ਼ਿਊਮਰ ਇਲੈਕਟ੍ਰੋਨਿਕਸ ਦੀ ਸਪਲਾਈ ਨੂੰ ਵੀ ਬੰਦ ਕਰ ਰਹੀ ਹੈ। ਇਸਨੂੰ ਲੈ ਕੇ ਬਲੂਮਬਰਗ ਨੇ ਰਿਪੋਰਟ ਕੀਤਾ ਹੈ। ਸੈਮਸੰਗ ਦੇ ਇਸ ਕਦਮ ਨਾਲ ਰੂਸ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਰੂਸ ’ਚ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਵੈਂਡਰ ਦਾ ਪ੍ਰੋਡਕਟ ਨਹੀਂ ਮਿਲੇਗਾ। ਇਸਤੋਂ ਇਲਾਵਾ ਮਨੁੱਖਤਾ ਲਈ ਸੈਮਸੰਗ ਡੋਨੇਸ਼ਨ ਦੀ ਵੀ ਅਪੀਲ ਕਰ ਰਹੀ ਹੈ।

ਕੰਪਨੀ ਨੇ ਕਿਹਾ ਹੈ ਕਿ ਜੋ ਵੀ ਇਸ ਜੰਗ ਨਾਲ ਪ੍ਰਭਾਵਿਤ ਹੋਏ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ। ਸਾਡੀ ਪਹਿਲ ਆਪਣੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਕੰਪਨੀ ਨੇ ਅੱਗੇ ਦੱਸਿਆ ਕਿ ਉਹ ਮਨੁੱਖਤਾ ਦੀ ਮਦਦ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਾਂ। ਉਹ 6 ਮਿਲੀਅਨ ਡਾਲਰ ਦੀ ਮਦਦ ਕਰ ਰਹੇ ਹਨ।

ਸੈਮਸੰਗ ਦਾ ਇਹ ਕਦਮ ਨਵਾਂ ਨਹੀਂ ਹੈ। ਇਸਤੋਂ ਪਹਿਲਾਂ ਵੀ ਕਈ ਟੈੱਕ ਕੰਪਨੀਆਂ ਨੇ ਆਪਣੀ ਸੇਵਾ ਨੂੰ ਰੂਸ ’ਚ ਬੰਦ ਕੀਤਾ ਹੈ। ਐਪਲ ਨੇ ਵੀ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਸੇਲ ਨੂੰ ਰੂਸ ’ਚ ਬੰਦ ਕਰ ਰਹੀ ਹੈ। ਇਸਤੋਂ ਇਲਾਵਾ ਕਈ ਸੇਵਾਵਾਂ ਨੂੰ ਵੀ ਉਸਨੇ ਬੰਦ ਕਰਨ ਦਾ ਐਲਾਨ ਕੀਤਾ ਸੀ।

LEAVE A REPLY

Please enter your comment!
Please enter your name here