Amazon ਨੇ ਕੀਤਾ ਵੱਡਾ ਐਲਾਨ, 8 ਨਵੰਬਰ ਤੋਂ ਬੰਦ ਹੋ ਰਿਹੈ Alexa ਦਾ ਇਹ ਖਾਸ ਫੀਚਰ

0
117

ਐਮਾਜ਼ੋਨ ਅਲੈਕਸਾ ਇੱਕ ਬਹੁਤ ਵਧੀਆ ਵਰਚੁਅਲ ਅਸਿਸਟੈਂਟ ਹੈ ਪਰ ਇਸ ਨਾਲ ਸੰਬੰਧਿਤ ਖਬਰ ਇਹ ਹੈ ਕਿ ਇਸ ਹਫਤੇ ਤੋਂ ਇਸ ਦਾ ਇਕ ਫੀਚਰ ਬੰਦ ਹੋਣ ਜਾ ਰਿਹਾ ਹੈ। ਐਮਾਜ਼ੋਨ ਨੇ ਐਲਾਨ ਕੀਤਾ ਹੈ ਕਿ ਇਸ ਹਫਤੇ 8 ਨਵੰਬਰ 2021 ਤੋਂ ਐਮਾਜ਼ੋਨ ਅਲੈਕਸਾ ਕੋਲ ਯੂਜ਼ਰਸ ਦਾ ਈਮੇਲ ਐਕਸੈੱਸ ਨਹੀਂ ਰਹੇਗਾ। ਯਾਨੀ ਯੂਜ਼ਰਸ ਅਲੈਕਸਾ ਨਾਲ ਆਪਣਾ ਜੀਮੇਲ ਜਾਂ ਮਾਈਕ੍ਰੋਸਾਫਟ ਅਕਾਊਂਟ ਲਿੰਕ ਨਹੀਂ ਕਰ ਸਕਣਗੇ ਪਰ ਜਾਣਕਾਰੀ ਅਨੁਸਾਰ ਇਸ ਵਿਚ ਕਿਸੇ ਹੋਰ ਈਮੇਲ ਸਰਵਿਸ ਪ੍ਰੋਵਾਈਡਰ ਦੀ ਡਿਟੇਲ ਨਹੀਂ ਦਿੱਤੀ ਗਈ। ਕਿਹਾ ਗਿਆ ਹੈ ਕਿ ਅਲੈਕਸਾ ਨਾਲ ਲਿੰਕ ਹੋਏ ਸਾਰੇ ਅਕਾਊਂਟ ਆਪਣੇ ਆਪ ਅਨਲਿੰਕ ਹੋ ਜਾਣਗੇ।

Amazon ਨੇ ਦੱਸਿਆ ਕਿ ਇਕ ਵਾਰ ਫੰਕਸ਼ਨ ਬੰਦ ਹੋਣ ਤੋਂ ਬਾਅਦ ਯੂਜ਼ਰਸ ਆਪਣੇ  Email ਨੂੰ ਬ੍ਰਾਊਜ਼ ਜਾਂ ਫਿਰ ਮੈਨੇਜ ਨਹੀਂ ਕਰ ਸਕਣਗੇ। ਐਮਾਜ਼ੋਨ ਰਿਟੇਲਰ ਤੋਂ ਈਮੇਲ ਪੈਕੇਜ ਟ੍ਰੈਕਿੰਗ ਨੂੰ ਵੀ ਡਿਸੇਬਲ ਕਰ ਰਹੀ ਹੈ ਪਰ ਯੂਜ਼ਰਸ ਅਜੇ ਵੀ ਐਮਾਜ਼ੋਨ ਡਿਿਲਵਰੀ ਨੂੰ ਅਲੈਕਸਾ ਰਾਹੀਂ ਟ੍ਰੈਕ ਕਰ ਸਕਣਗੇ।

ਪ੍ਰੈੱਸ ਰਿਲੀਜ਼ ਰਾਹੀਂ ਐਮਾਜ਼ੋਨ ਨੇ ਐਲਾਨ ਕੀਤਾ ਕਿ ਅਲੈਕਸਾ ’ਤੇ ਗਾਹਕ 8 ਨੰਬਰ ਨਾਲ ਜੀਮੇਲ ਅਤੇ ਮਾਈਕ੍ਰੋਸਾਫਟ ਈਮੇਲ ਅਕਾਊਂਟ ਨੂੰ ਐਕਸੈੱਸ ਨਹੀਂ ਕਰ ਸਕਣਗੇ। ਈ-ਕਾਮਰਸ ਦਿੱਗਜ ਨੇ ਕਿਸੇ ਦੂਜੇ ਈਮੇਲ ਸਰਵਿਸ ਪ੍ਰੋਵਾਈਡਰ ਦਾ ਜ਼ਿਕਰ ਨਹੀਂ ਕੀਤਾ। ਯੂਜ਼ਰਸ ਵੌਇਸ ਅਸਿਸਟੈਂਟ ਦਾ ਇਸਤੇਮਾਲ ਕਰਕੇਆਪਣੇ ਈਮੇਲ ਨੂੰ ਬ੍ਰਾਊਜ਼ ਜਾਂ ਫਿਰ ਮੈਨੇਜ ਨਹੀਂ ਕਰ ਸਕਣਗੇ।

Email ਰੂਟੀਨ ਅਤੇ ਨੋਟੀਫਿਕੇਸ਼ਨ ਵੀ ਹੋਵੇਗਾ ਬੰਦ

ਐਮਾਜ਼ੋਨ ਨੇ ਇਹ ਵੀ ਦੱਸਿਆ ਕਿ ਅਲੈਕਸਾ ’ਤੇ ਈਮੇਲ ਰੂਟੀਨ ਅਤੇ ਈਮੇਲ ਨੋਟੀਫਿਕੇਸ਼ਨ ਸਪੋਰਟ ਵੀ ਬੰਦ ਹੋ ਰਿਹਾ ਹੈ। ਇਸ ਤੋਂ ਇਲਾਵਾ ਐਮਾਜ਼ੋਨ ਤੋਂ ਬਾਹਰ ਪਰਚੂਨ ਵਿਕਰੇਤਾਵਾਂ ਤੋਂ ਆਉਣ ਵਾਲੇ ਪੈਕੇਜ ਲਈ ਵੌਇਸ ਅਸਿਸਟੈਂਟ ਹੁਣ ਈਮੇਲ ਪੈਕੇਜ ਟ੍ਰੈਕਿੰਗ ਦਾ ਸਮਰਥਨ ਨਹੀਂ ਕਰੇਗਾ। ਅਲੈਕਸਾ ਦੀ ਕਾਰਜਸਮਰੱਥਾ ’ਚ ਇਸ ਬਦਲਾਅ ਲਈ ਯੂਜ਼ਰਸ ਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈ। ਐਮਾਜ਼ੋਨ ਨੇ ਜ਼ਿਕਰ ਕੀਤਾ ਹੈ ਕਿ ਜੇਕਰ ਯੂਜ਼ਰ ਨੇ ਅਲੈਕਸਾ ਨੂੰ ਕਲੰਡਰ ਸਿੰਕ ਕੀਤਾ ਹੈ ਤਾਂ ਇਹ ਕੰਮ ਕਰਨਾ ਜਾਰੀ ਰੱਖੇਗਾ।

LEAVE A REPLY

Please enter your comment!
Please enter your name here