ਪ੍ਰਾਈਵੇਟ ਟੈਲੀਕਾਮ ਕੰਪਨੀ ਏਅਰਟੈੱਲ ਬਹੁਤ ਮਸ਼ਹੂਰ ਹੈ ਅਤੇ ਸਮੇਂ-ਸਮੇਂ ‘ਤੇ ਆਪਣੇ ਗਾਹਕਾਂ ਨੂੰ ਆਕਰਸ਼ਕ ਰੀਚਾਰਜ ਪਲਾਨ ਪੇਸ਼ ਕਰਦੀ ਰਹਿੰਦੀ ਹੈ। ਏਅਰਟੈੱਲ ਦੇ ਅਜਿਹੇ ਕਈ ਪਲਾਨ ਹਨ ਜੋ ਜ਼ਬਰਦਸਤ OTT ਲਾਭਾਂ ਦੇ ਨਾਲ ਆਉਂਦੇ ਹਨ। ਹਾਲ ਹੀ ਵਿੱਚ ਏਅਰਟੈੱਲ ਨੇ ਆਪਣੇ ਕੁਝ ਪੋਸਟਪੇਡ ਪਲਾਨ ਦੇ ਲਾਭਾਂ ਵਿੱਚ ਕਟੌਤੀ ਕੀਤੀ ਹੈ। ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਚਾਰ ਪੋਸਟਪੇਡ ਪਲਾਨਾਂ (4 Postpaid Plans) ‘ਚ ਬਦਲਾਅ ਕੀਤਾ ਹੈ।
ਇਸ ਬਦਲਾਅ ਤੋਂ ਬਾਅਦ ਏਅਰਟੈੱਲ ਪੋਸਟਪੇਡ ਯੂਜ਼ਰਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ‘ਚ ਕਟੌਤੀ ਕੀਤੀ ਗਈ ਹੈ। ਦੱਸ ਦੇਈਏ ਕਿ Amazon Prime ਦੇ ਸਬਸਕ੍ਰਿਪਸ਼ਨ ਪਲਾਨ ‘ਚ ਇਜ਼ਾਫਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਜ਼ਿਆਦਾਤਰ ਟੈਲੀਕਾਮ ਕੰਪਨੀਆਂ ਨੇ ਆਪਣੇ ਪਲਾਨ ‘ਚ ਮੁਫ਼ਤ ਮਿਲਣ ਵਾਲੇ Amazon Prime ਸਬਸਕ੍ਰਿਪਸ਼ਨ ਵੈਲਿਡਿਟੀ ‘ਚ ਕਟੌਤੀ ਕੀਤੀ ਹੈ। ਜੇਕਰ ਗੱਲ ਏਅਰਟੈੱਲ ਦੀ ਕਰੀਏ ਤਾਂ ਏਅਰਟੈੱਲ ਨੇ ਆਪਣੇ ਚਾਰ ਪੋਸਟਪੇਡ ਪਲਾਨਾਂ ‘ਚ ਬਦਲਾਅ ਕੀਤਾ ਹੈ ਜਿਸ ਵਿਚ ਮੁਫ਼ਤ ‘ਚ ਇਕ ਸਾਲ ਲਈ ਮਿਲਣ ਵਾਲੀ Amazon Prime Subscription ਦੀ ਵੈਲਿਡਿਟੀ ਨੂੰ ਘਟਾ ਕੇ 6 ਮਹੀਨੇ ਕਰ ਦਿੱਤਾ ਹੈ।
ਇਨ੍ਹਾਂ ਪਲਾਨਾਂ ‘ਚ ਕੀਤਾ ਗਿਆ ਬਦਲਾਅ
Airtel 499 ਪੋਸਟਪੇਡ ਪਲਾਨ
ਇਸ ਪਲਾਨ ‘ਚ ਅਨਲਿਮਟਿਡ ਕਾਲਿੰਗ ਸਮੇਤ 200 GB ਡਾਟਾ ਰੋਲਓਵਰ ਤੇ 75GB ਮੰਥਲੀ ਡਾਟਾ ਰੋਲਓਵਰ ਸਹੂਲਤ ਮਿਲੇਗੀ। ਨਾਲ ਹੀ ਡੇਲੀ 100 SMS ਮਿਲਣਗੇ। ਹਾਲਾਂਕਿ ਇਸ ਵਿਚੋਂ 1 ਸਾਲ ਦੀ ਜਗ੍ਹਾ 6 ਮਹੀਨੇ ਦਾ ਮੁਫ਼ਤ Amazon Prime ਸਬਸਕ੍ਰਿਪਸ਼ਨ ਮਿਲੇਗੀ।
Airtel 999 ਪੋਸਟਪੇਡ ਪਲਾਨ
ਏਅਰਟੈੱਲ ਦੇ 999 ਰੁਪਏ ਵਾਲੇ ਪਲਾਨ ‘ਚ ਅਨਲਿਮਟਿਡ ਕਾਲਿੰਗ ਦੇ ਨਾਲ 200 GB ਡਾਟਾ ਰੋਲਓਵਰ ਸਮੇਤ 100GB ਮੰਥਲੀ ਡਾਟਾ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਡੇਲੀ 100 SMS ਦਿੱਤੇ ਜਾਂਦੇ ਹਨ, ਨਾਲ ਹੀ ਇਕ ਸਾਲ ਦੀ ਜਗ੍ਹਾ ਮਿਲਣ ਵਾਲੇ ਮੁਫ਼ਤ Amazon Prime ਮੈਂਬਰਸ਼ਿਪ ਨੂੰ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Hotstar Mobile, ਸਮੇਤ ਦੋ ਮੁਫ਼ਤ ਐਡ ਆਨ ਵਾਇਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ।
Airtel 1199 ਪੋਸਟਪੇਡ ਪਲਾਨ
ਇਸ ਪਲਾਨ ‘ਚ ਅਨਲਿਮਟਿਡ ਕਾਲਿੰਗ ਦੇ ਨਾਲ 200GB ਡਾਟਾ ਰੋਲਓਵਰ ਦੇ ਨਾਲ 150GB ਡਾਟਾ, ਡੇਲੀ 100SMS ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ 6 ਮਹੀਨੇ ਲਈ Amazon Prime ਮੁਫ਼ਤ ਸਬਸਕ੍ਰਿਪਸ਼ਨ ਤੇ ਇਕ ਸਾਲ ਲਈ Disney + Hotstar Mobile ਦੀ ਸਹੂਲਤ ਸਮੇਤ ਦੋ ਮੁਫ਼ਤ ਐਡ ਆਨ ਕੁਨੈਕਸ਼ਨ ਦੀ ਸਹੂਲਤ ਮਿਲਦੀ ਹੈ।
Airtel 1599 ਪੋਸਟਪੇਡ ਪਲਾਨ
ਇਸ ਪਲਾਨ ‘ਚ 200GB ਡਾਟਾ ਰੋਲਓਵਰ ਦੇ ਨਾਲ 250GB ਮੰਥਲੀ ਡਾਟਾ, ਡੇਲੀ 100SMS ਤੇ 6 ਮਹੀਨੇ ਲਈ ਮੁਫ਼ਤ ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਆਫਰ ਕੀਤਾ ਜਾਵੇਗਾ। ਨਾਲ ਹੀ 1 ਸਾਲ ਲਈ Disney + Hotstar ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲੇਗਾ। ਇਸ ਪਲਾਨ ‘ਚ ਮੁਫ਼ਤ ਐਡ ਆਨ ਫੈਮਿਲੀ ਕੁਨੈਕਸ਼ਨ ਦੀ ਸਹੂਲਤ ਮਿਲੇਗੀ।