ਹੁਣ ਤੁਹਾਨੂੰ Truecaller ਐਪ ਦੀ ਮਦਦ ਤੋਂ ਬਿਨਾਂ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਜਾਣਕਾਰੀ ਮਿਲੇਗੀ। ਟੈਲੀਕਾਮ ਰੈਗੂਲੇਟਰ ਟਰਾਈ ਇਸ ਤਰ੍ਹਾਂ ਦੀ ਵਿਧੀ ‘ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਕਿਸੇ ਦੇ ਫੋਨ ‘ਤੇ ਕਾਲ ਕਰਨ ਵਾਲੇ ਦਾ ਨਾਮ ਉਸ ਦੇ ਸਿਮ ‘ਤੇ ਕੀਤੇ ਗਏ ਕੇਵਾਈਸੀ ਦੇ ਨਾਮ ਨਾਲ ਜਾਣਿਆ ਜਾਵੇਗਾ।
ਫਿਲਹਾਲ ਜੇਕਰ ਕੋਈ ਤੁਹਾਨੂੰ ਕਾਲ ਕਰਦਾ ਹੈ ਤਾਂ ਸਕਰੀਨ ‘ਤੇ ਸਿਰਫ ਉਸਦਾ ਨੰਬਰ ਦਿਖਾਈ ਦਿੰਦਾ ਹੈ, ਪਰ ਟਰਾਈ ਦੇ ਇਸ ਫਰੇਮਵਰਕ ਨੂੰ ਫਾਈਨਲ ਕਰਨ ਤੋਂ ਬਾਅਦ, ਤੁਹਾਨੂੰ ਫੋਨ ‘ਤੇ ਯੂਜ਼ਰ ਦਾ ਕੇਵਾਈਸੀ ਨਾਮ ਵੀ ਦਿਖਾਈ ਦੇਵੇਗਾ। ਇਸ ਵਿਧੀ ਤੋਂ ਬਾਅਦ ਜਦੋਂ ਵੀ ਕੋਈ ਤੁਹਾਨੂੰ ਫੋਨ ‘ਤੇ ਕਾਲ ਕਰੇਗਾ, ਉਸ ਦਾ ਨਾਮ ਸਕ੍ਰੀਨ ‘ਤੇ ਫਲੈਸ਼ ਹੋ ਜਾਵੇਗਾ।
ਕੁਝ ਮਹੀਨਿਆਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ
ਇਹ ਫੀਚਰ ਬਹੁਤ ਜ਼ਿਆਦਾ ਟਰੂ ਕਾਲ ਵਾਂਗ ਕੰਮ ਕਰੇਗਾ। ਟੈਲੀਕਾਮ ਵਿਭਾਗ ਨੇ ਵੀ ਟਰਾਈ ਨੂੰ ਇਸ ‘ਤੇ ਕੰਮ ਸ਼ੁਰੂ ਕਰਨ ਲਈ ਕਿਹਾ ਹੈ। ਟਰਾਈ ਦੇ ਚੇਅਰਮੈਨ ਪੀਡੀ ਵਾਘੇਲਾ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ‘ਚ ਇਸ ‘ਤੇ ਸਲਾਹ-ਮਸ਼ਵਰਾ ਸ਼ੁਰੂ ਹੋ ਸਕਦਾ ਹੈ।
ਉਸ ਨੇ ਦੱਸਿਆ, ‘ਸਾਨੂੰ ਇਸ ਬਾਰੇ ਹੁਣੇ ਇੱਕ ਹਵਾਲਾ ਮਿਲਿਆ ਹੈ ਅਤੇ ਜਲਦੀ ਹੀ ਅਸੀਂ ਕੰਮ ਸ਼ੁਰੂ ਕਰ ਦੇਵਾਂਗੇ। ਟਰਾਈ ਪਹਿਲਾਂ ਹੀ ਅਜਿਹੀ ਵਿਧੀ ‘ਤੇ ਵਿਚਾਰ ਕਰ ਰਿਹਾ ਸੀ, ਪਰ ਦੂਰਸੰਚਾਰ ਵਿਭਾਗ ਤੋਂ ਰੇਫਰੈਸ ਮਿਲਣ ਦੀ ਵਜ੍ਹਾ ਨਾਲ ਇਸ ‘ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
ਯੂਜ਼ਰਸ ਫਰਜ਼ੀ ਕਾਲ ਤੋਂ ਬਚ ਸਕਣਗੇ
ਪੀਡੀ ਵਾਘੇਲਾ ਨੇ ਕਿਹਾ ਕਿ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਫਰਜ਼ੀ ਕਾਲ ਤੋਂ ਬਚ ਸਕਣਗੇ। ਰਿਪੋਰਟ ਮੁਤਾਬਕ ਫਰੇਮਵਰਕ ਪੂਰਾ ਹੋਣ ਤੋਂ ਬਾਅਦ ਇਸ ਫੀਚਰ ਬਾਰੇ ਹੋਰ ਗੱਲਾਂ ਸਪੱਸ਼ਟ ਹੋ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ Truecaller ਵਰਗੀਆਂ ਕਾਲਿੰਗ ਐਪਸ ਅਜਿਹੇ ਫੀਚਰਸ ਦਿੰਦੀਆਂ ਹਨ ਪਰ ਯੂਜ਼ਰਸ ਦੇ ਕੇਵਾਈਸੀ ‘ਤੇ ਆਧਾਰਿਤ ਨਾਂ ਇਸ ‘ਚ ਨਜ਼ਰ ਨਹੀਂ ਆਉਂਦੇ। ਮਾਹਰਾਂ ਦੀ ਮੰਨੀਏ ਤਾਂ ਇਸ ਫੀਚਰ ਦੇ ਆਉਣ ਨਾਲ ਸਪੈਮ ਅਤੇ ਫਰਾਡ ਕਾਲਾਂ ਦੇ ਵਧਦੇ ਮਾਮਲਿਆਂ ‘ਚ ਕਮੀ ਆਵੇਗੀ।