ਭਾਰਤ ’ਚ ਵਾਹਨਾਂ ਦੀ ਸੇਲ ’ਚ ਪਿਛਲੇ ਮਹੀਨੇ ’ਚ 5 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਟੋ ਡੀਲਰਾਂ ਦੀ ਬਾਡੀ FADA ਨੇ ਕਿਹਾ ਕਿ ਸਤੰਬਰ 2019 ਦੀ ਤੁਲਨਾ ’ਚ ਇਸ ਮਹੀਨੇ ਕੁੱਲ ਵਾਹਨ ਵਿਕਰੀ ’ਚ 5 ਫ਼ੀਸਦ ਤੋਂ ਵੱਧ ਦੀ ਗਿਰਾਵਟ ਆਈ ਹੈ। ਜਦਕਿ ਕੁੱਲ ਖ਼ੁਦਰਾ ਵਿਕਰੀ ’ਚ 13 ਫ਼ੀਸਦ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।
FADA ਦੇ ਪ੍ਰਧਾਨ ਨੇ ਇੱਕ ਬਿਆਨ ’ਚ ਕਿਹਾ ਕਿ ‘ਸਤੰਬਰ ਦੇ ਮਹੀਨੇ ’ਚ ਆਟੋ ਰਿਟੇਲ ਨੇ ਬ੍ਰੇਕ ਲਿਆ ਹੈ ਕਿਉਂਕਿ ਕੁੱਲ ਵਿਕਰੀ ’ਚ 5 ਫ਼ੀਸਦ ਦੀ ਗਿਰਾਵਟ ਆਈ ਹੈ। ਇਸ ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ ਦੌਰਾਨ ਕੁੱਲ ਖ਼ੁਦਰਾ ਵਿਕਰੀ ’ਚ 35 ਫ਼ੀਸਦ ਦਾ ਵਾਧਾ ਹੋਇਆ ਸੀ। ਸਾਲ-ਦਰ-ਸਾਲ ਦੇ ਆਧਾਰ ’ਤੇ ਤਿੰਨ-ਪਹੀਆ ਵਾਹਨਾਂ ਦੀ ਵਿਕਰੀ 51 ਫ਼ੀਸਦੀ ਅਤੇ ਯਾਤਰੀ ਵਾਹਨਾਂ ’ਚ 16 ਫ਼ੀਸਦ ਦਾ ਵਾਧਾ ਦੇਖਿਆ ਗਿਆ।
ਇਸ ਦੇ ਨਾਲ ਹੀ ਦੂਸਰੇ ਪਾਸੇ, ਕਮਰਸ਼ੀਅਲ ਵਾਹਨਾਂ ਨੇ ਪਿਛਲੇ ਸਾਲ ਦੀ ਤੁਲਨਾ ’ਚ 47 ਫ਼ੀਸਦ ਵੱਧ ਵਿਕਰੀ ਦਰਜ ਕੀਤੀ ਹੈ। ਹਾਲਾਂਕਿ, ਦੋ-ਪਹੀਆ ਅਤੇ ਟ੍ਰੈਕਟਰ ਦੀ ਵਿਕਰੀ ’ਚ 12 ਫ਼ੀਸਦ ਅਤੇ 24 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਟੂ-ਵ੍ਹੀਲਰ ਸੈਗਮੈਂਟ ਨੇ ਵੀ ਵਿਕਰੀ ’ਚ ਕੁੱਝ ਖ਼ਾਸ ਨਹੀਂ ਕੀਤੀ ਹੈ, ਕਿਉਂਕਿ ਐਂਟਰੀ-ਲੈਵਲ ਸੈਗਮੈਂਟ ਦੀ ਸਥਿਤੀ ’ਚ ਵਿਕਾਸ ਨਹੀਂ ਦੇਖਿਆ ਗਿਆ ਹੈ। ਗੁਲਾਟੀ ਨੇ ਕਿਹਾ ਕਿ ਦੋਪਹੀਆ ਖੰਡ ’ਚ ਸੁਧਾਰ ਲਈ ਇਸਦਾ ਪ੍ਰਦਰਸ਼ਨ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਜਿਸਦੇ ਰਾਹੀਂ ਡੀਲਰਾਂ ਨੇ ਐਂਟਰੀ ਲੈਵਲ ਵਾਹਨਾਂ ’ਤੇ ਡਿਸਕਾਊਂਟ ਦਾ ਵੀ ਫ਼ੈਸਲਾ ਲਿਆ ਹੈ।