ਹੁਣ ਲੋਕ ਡਿਜੀਟਲ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹਨ। ਨੈੱਟ ਬੈਂਕਿੰਗ ਦੀ ਮਦਦ ਨਾਲ ਸਾਡੇ ਕਈ ਕੰਮ ਘਰ ਬੈਠੇ ਹੋ ਜਾਂਦੇ ਹਨ। ਅਜਿਹੇ ’ਚ ਸਮੇਂ ਅਤੇ ਪੈਸੇ ਦੀ ਕਾਫੀ ਬਚਤ ਹੁੰਦੀ ਹੈ ਪਰ ਦੂਜੇ ਪਾਸੇ ਬੀਤੇ ਕੁੱਝ ਸਾਲਾਂ ’ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਨੈੱਟ ਬੈਂਕਿੰਗ ਕਰਨ ਵਾਲੇ ਉਪਭੋਗਤਾ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਇੱਕ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਇਸ ਲਈ ਜੇਕਰ ਤੁਸੀਂ ਵੀ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁੱਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਬਣ ਸਕਦੇ ਹੋ।ਇਸ ਦੇ ਨਾਲ ਹੀ ਰੋਜ਼ਾਨਾ ਭਾਰਤ ’ਚ ਸਾਈਬਰ ਫਰਾਡ ਨਾਲ ਜੁੜੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ’ਚ ਹਰ ਮੋਰਚੇ ’ਤੇ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਕਦੋਂ ਕੀ ਹੋ ਜਾਵੇ, ਕੁਝ ਪਤਾ ਨਹੀਂ ਹੁੰਦਾ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ, ਜਿਨ੍ਹਾਂ ਦਾ ਨੈੱਟ ਬੈਂਕਿੰਗ ਕਰਦੇ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਪਾਸਵਰਡ
ਜੇਕਰ ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੱੁਝ ਮਹੀਨਿਆਂ ਦੇ ਵਕਫ਼ੇ ’ਤੇ ਆਪਣੇ ਪਾਸਵਰਡ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਅਜਿਹੇ ’ਚ ਥਰਡ ਪਾਰਟੀ ਦੁਆਰਾ ਤੁਹਾਡੇ ਨੈੱਟ ਬੈਂਕਿੰਗ ਨੂੰ ਐਕਸੈੱਸ ਕਰਨ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਆਪਣੇ ਪਾਸਵਰਡ ਨੂੰ ਹਮੇਸ਼ਾ ਗੁਪਤ ਰੱਖੋ।
ਪਬਲਿਕ ਕੰਪਿਊਟਰ
ਤੁਹਾਨੂੰ ਕਦੇ ਵੀ ਕਿਸੇ ਜਨਤਕ ਡਿਵਾਈਸ ਜਾਂ ਕੰਪਿਊਟਰ ਨਾਲ ਨੈੱਟ ਬੈਂਕਿੰਗ ਲਈ ਲਾਗ-ਇਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ’ਤੇ ਦੂਜੇ ਵਿਅਕਤੀ ਦੁਆਰਾ ਤੁਹਾਡੇ ਪਾਸਵਰਡ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ। ਇਸ ਕਾਰਨ ਤੁਹਾਨੂੰ ਭਵਿੱਖ ’ਚ ਇੱਕ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰੋ
ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਨਾਲ ਜੁੜੀ ਗਤੀਵਿਧੀ ਆਪਣੇ ਕੰਪਿਊਟਰ ’ਚ ਕਰਦੇ ਹੋ ਤਾਂ ਤੁਹਾਨੂੰ ਇਕ ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਉਸ ਵਿਚ ਜ਼ਰੂਰ ਇੰਸਟਾਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਿਸਟਮ ਕਾਫੀ ਸੁਰੱਖਿਅਤ ਹੋ ਜਾਵੇਗਾ। ਉਥੇ ਹੀ ਕੋਈ ਤੀਜਾ ਵਿਅਕਤੀ ਸਾਈਬਰ ਫਰਾਡ ਕਰਨ ਦੇ ਉਦੇਸ਼ ਨਾਲ ਤੁਹਾਡੇ ਸਿਸਟਮ ਦੇ ਫਾਇਰਵਾਲ ਨੂੰ ਬ੍ਰੀਚ ਨਹੀਂ ਕਰ ਸਕੇਗਾ।
ਬੈਂਕ ਡਿਟੇਲਸ
ਤੁਹਾਨੂੰ ਆਪਣੀ ਬੈਂਕ ਡਿਟੇਲਸ ਕਿਸੇ ਦੂਜੇ ਵਿਅਕਤੀ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਹਮੇਸ਼ਾ ਕਈ ਲੋਕ ਤੁਹਾਡੀ ਬੈਂਕ ਡਿਟੇਲਸ ਚੋਰੀ ਕਰਕੇ ਫਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ’ਚ ਤੁਹਾਨੂੰ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ।