ਟੈਕਨੋ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਸਮਾਰਟਫੋਨ TECNO SPARK 8C ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ 6 ਜੀ.ਬੀ. ਰੈਮ ਅਤੇ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਨਾਲ ਆਉਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਹੈ। ਦੱਸ ਦੇਈਏ ਕਿ ਇਸ ਫੋਨ ’ਚ 3 ਜੀ.ਬੀ. ਰੈਮ ਦਿੱਤੀ ਗਈ ਹੈ ਜਿਸਦੇ ਨਾਲ 3 ਜੀ.ਬੀ. ਵਰਚੁਅਲ ਰੈਮ ਵੀ ਮਿਲੇਗੀ ਯਾਨੀ ਕੁੱਲ ਮਿਲਾ ਕੇ ਇਸ ਵਿਚ 6 ਜੀ.ਬੀ. ਰੈਮ ਹੋ ਜਾਵੇਗੀ।
ਇਸ ਦੇ ਨਾਲ ਹੀ ਜੇਕਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ TECNO SPARK 8C ਦੀ ਕੀਮਤ 7,499 ਰੁਪਏ ਰੱਖੀ ਗਈ ਹੈ। ਇਸਨੂੰ ਮੈਗਨੇਟ ਬਲੈਕ, ਆਈਰਿਸ ਪਰਪਲ, ਡਾਇਮੰਡ ਗ੍ਰੇਅ ਅਤੇ ਫਿਰੋਜਾ ਸਿਯਾਨ ਰੰਗਾਂ ’ਚ ਖ਼ਰੀਦਿਆ ਜਾ ਸਕੇਗਾ। ਇਸ ਫੋਨ ਦੀ ਵਿਕਰੀ 24 ਫਰਵਰੀ 2022 ਤੋਂ ਐਮਾਜ਼ੋਨ ਰਾਹੀਂ ਸ਼ੁਰੂ ਹੋਵੇਗੀ।
ਇਸ ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ
ਡਿਸਪਲੇਅ – 6.6 ਇੰਚ ਦੀ HD, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ – ਆਕਟਾ-ਕੋਰ
ਓ.ਐੱਸ. – ਐਂਡਰਾਇਡ 11 ’ਤੇ ਆਧਾਰਿਤ HiOS 7
ਰੀਅਰ ਕੈਮਰਾ – 13MP (ਪ੍ਰਾਈਮਰੀ) +AI ਕੈਮਰਾ
ਫਰੰਟ ਕੈਮਰਾ – 8MP
ਬੈਟਰੀ – 5000mAh
ਖ਼ਾਸ ਫੀਚਰਜ਼ – IPX2 ਸਪਲੈਸ਼ ਰੈਜਿਸਟੈਂਟ, ਡੀ.ਟੀ.ਐੱਸ. ਸਾਊਂਡ, ਐਂਟੀ-ਆਇਲ ਸਮਾਰਟ ਫਿੰਗਰਪ੍ਰਿੰਟ, ਫੇਸਅਨਲਾਕ, ਡਿਊਲ 4G VoLTE ਦੇ ਨਾਲ 3-ਇਨ-1 ਸਿਮ ਸਲਾਟ