ਗੂਗਲ ‘ਤੇ ਅਮਰੀਕਾ ਦੇ 36 ਰਾਜਾਂ ਨੇ ਕੀਤਾ ਮੁਕੱਦਮਾ, ਇਸ ਮਾਮਲੇ ਦੀ ਕੀਤੀ ਸ਼ਿਕਾਇਤ

0
71

ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਣ ਕੰਪਨੀ ਗੂਗਲ ਆਪਣੇ ਹੀ ਦੇਸ਼ ‘ਚ ਮੁਸ਼ਕਲਾਂ ਵਿੱਚ ਘਿਰ ਗਈ ਹੈ। ਅਮਰੀਕਾ ਦੇ 36 ਰਾਜਾਂ ਅਤੇ ਵਾਸ਼ਿੰਗਟਨ ਡੀਸੀ ਨੇ ਗੂਗਲ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਹੈ। ਮੁਕੱਦਮੇ ‘ਚ ਇਲਜ਼ਾਮ ਹੈ ਕਿ ਦਿੱਗਜ ਸਰਚ ਇੰਜਣ ਆਪਣੇ ਐਂਡਰਾਇਡ ਐਪ ਸਟੋਰ ‘ਤੇ ਕਾਬੂ ਏਕਾਧਿਕਾਰ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ।

ਮੁਕੱਦਮੇ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਗੂਗਲ ਪਲੇਅ ਸਟੋਰ         ਵਿੱਚ ਕੁੱਝ ਖਾਸ ਇਕਰਾਰਨਾਮੇ ਅਤੇ ਹੋਰ ਵਿਰੋਧੀ ਮੁਕਾਬਲੇਬਾਜ਼ੀ ਚਾਲ-ਚਲਣ ਦੁਆਰਾ ਗੂਗਲ ਨੇ ਐਂਡਰਾਇਡ ਉਪਕਰਣ ਉਪਭੋਗਤਾਵਾਂ ਨੂੰ ਮਜਬੂਤ ਮੁਕਾਬਲੇਬਾਜ਼ੀ ਤੋਂ ਵਾਂਝੇ ਕਰ ਦਿੱਤਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਕਿ ਵਧਦਾ ਮੁਕਾਬਲਾ ਉਪਭੋਗਤਾਵਾਂ ਨੂੰ ਵਧੇਰੇ ਵਿਕਲਪ ਦੇ ਸਕਦਾ ਹੈ ਅਤੇ ਨਵੀਨਤਾ ਨੂੰ ਉਤਸ਼ਾਹਤ ਕਰ ਸਕਦਾ ਹੈ, ਜਦੋਂ ਕਿ ਮੋਬਾਈਲ ਐਪਸ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ ।

ਨਿਊਯਾਰਕ ਦੇ ਅਟਾਰਨੀ ਜਨਰਲ ਜੇਮਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੂਗਲ ‘ਤੇ ਇਹ ਇਲਜ਼ਾਮ ਵੀ ਲਗਾਇਆ ਕਿ ਐਪ ਡਿਵੈਲਪਰ ਨੂੰ ਆਪਣੀ ਡਿਜੀਟਲ ਸਾਮੱਗਰੀ ਨੂੰ ਗੂਗਲ ਪਲੇਅ ਸਟੋਰ ਰਾਹੀਂ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਇਸ ਲਈ ਗੂਗਲ ਨੂੰ ਅਣਮਿੱਥੇ ਸਮੇਂ ਲਈ 30 ਫੀਸਦੀ ਤਕ ਕਮੀਸ਼ਨ ਦੇਣੀ ਪਵੇਗੀ।

ਜਮੇਸ ਨੇ ਦੋਸ਼ ਲਗਾਇਆ ਕਿ ਗੂਗਲ ਨੇ ਕਈ ਸਾਲਾਂ ਤਕ ਇੰਟਰਨੈੱਟ ਦੇ ਗੇਟਕੀਪਰ ਦੇ ਰੂਪ ‘ਚ ਕੰਮ ਕੀਤਾ ਹੈ ਪਰ ਹਾਲ ਹੀ ‘ਚ ਇਹ ਸਾਡੇ ਡਿਜੀਟਲ ਉਪਕਰਣਾਂ ਦਾ ਗੇਟਕੀਪਰ ਵੀ ਬਣ ਗਿਆ ਹੈ, ਜਿਸ ਦੇ ਚਲਦੇ ਅਸੀਂ ਉਨ੍ਹਾਂ ਸਾਰੇ ਸਾਫਟਵੇਅਰਾਂ ਲਈ ਜ਼ਿਆਦਾ ਭੁਗਤਾਨ ਕਰ ਰਹੇ ਹਾਂ, ਜਿਸ ਦਾ ਅਸੀਂ ਹਰ ਦਿਨ ਇਸਤੇਮਾਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਗੂਗਲ ਆਪਣੇ ਦਬਦਬੇ ਦਾ ਇਸਤੇਮਾਲ ਕਰਕੇ ਮੁਕਾਬਲੇਬਾਜ਼ੀ ਨੂੰ ਗਲਤ ਤਰੀਕੇ ਨਾਲ ਖਤਮ ਕਰ ਰਹੀ ਹੈ ਅਤੇ ਅਰਬਾਂ ਡਾਲਰ ਦਾ ਮੁਨਾਫਾ ਕਮਾ ਰਹੀ ਹੈ।

LEAVE A REPLY

Please enter your comment!
Please enter your name here