ਕੇਂਦਰ ਸਰਕਾਰ ਨੇ ਇੱਕ ਵੱਡਾ ਐਕਸ਼ਨ ਲੈਂਦੇ ਹੋਏ 54 ਚੀਨੀ ਐਪਸ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਚੀਨੀ ਐਪਸ ਨੂੰ ਭਾਰਤੀਆਂ ਦੀ ਨਿੱਜਤਾ ਅਤੇ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਪਾਬੰਦੀ ਲਾਈ ਗਈ ਹੈ। ਦਰਅਸਲ ਗ੍ਰਹਿ ਮੰਤਰਾਲਾ ਨੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ 54 ਚੀਨੀ ਮੋਬਾਇਲ ਐਪਲੀਕੇਸ਼ਨ ’ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਭਾਰਤ ’ਚ ਇਨ੍ਹਾਂ ਐਪਸ ਦੇ ਸੰਚਾਲਨ ’ਤੇ ਪਾਬੰਦੀ ਲਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ।
“ਮੁੰਡਾ ਅੱਤ ਦਾ ਲਾਉਂਦਾ ਸੀ ਚਿੱਟਾ”, “ਲੱਖੇ ਨੇ 20 ਦਿਨਾਂ ‘ਚ ਛੱਡਵਾ ਦਿੱਤਾ”
ਜਾਣਕਾਰੀ ਅਨੁਸਾਰ ਜਿਨ੍ਹਾਂ ਐਪਸ ’ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ’ਚੋਂ ਸਵੀਟ ਸੈਲਫ਼ੀ ਐੱਚ. ਡੀ, ਬਿਊਟੀ ਕੈਮਰਾ, ਮਿਊਜ਼ਿਕ ਪਲੇਅਰ, ਮਿਊਜ਼ਿਕ ਪਲੱਸ, ਵਾਲਿਊਮ ਬੂਸਟਰ, ਵੀਡੀਓ ਪਲੇਅਰ ਮੀਡੀਆ ਆਲ ਫਾਰਮੈਟਸ, ਵੀਵਾ ਵੀਡੀਓ ਐਡੀਟਰ, ਨਾਈਸ ਵੀਡੀਓ ਬਾਇਦੂ, ਐਪਲੌਕ ਅਤੇ ਐਸਟਰਾਕ੍ਰਾਫਟ ਸਮੇਤ ਹੋਰ ਐਪਸ ਸ਼ਾਮਲ ਹਨ।
ਸਰਚ ਕਰੋਗੇ ਨਕਸ਼ੇ ‘ਚ ਨਹੀਂ ਆਵੇਗਾ ਇਹ ਪਿੰਡ, MLA ਨੂੰ ਹੁਣ ਪਤਾ ਲੱਗਾ, ਇੱਥੇ ਵੀ ਵਸਦੇ ਲੋਕ
ਭਾਰਤ ’ਚ ਇਹ ਚੀਨੀ ਐਪਸ ਖ਼ਿਲਾਫ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਜੂਨ 2021 ’ਚ ਸਰਕਾਰ ਨੇ 59 ਚੀਨੀ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਖ਼ਿਲਾਫ਼ ਦੱਸਦੇ ਹੋਏ ਉਨ੍ਹਾਂ ’ਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ’ਚੋਂ ਲੋਕਪ੍ਰਿਅ ਵੀਡੀਓ ਸ਼ੇਅਰਿੰਗ ਐਪ ਟਿਕਟਾਕ, ਯੂ.ਸੀ ਬਰਾਊਜ਼ਰ, ਵੀਚੈੱਟ ਅਤੇ ਬਿਗੋ ਲਾਈਵ ਪ੍ਰਮੁੱਖ ਸਨ। ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਅਪ੍ਰੈਲ 2020 ਤੋਂ ਵਿਵਾਦ ਚੱਲ ਰਿਹਾ ਹੈ। ਭਾਰਤ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤਕ ਚੀਨ ਨਾਲ 3400 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਸਾਂਝਾ ਕਰਦਾ ਹੈ।