ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਪਰ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕੁੱਝ ਫੀਚਰਾਂ ਬਾਰੇ ਕੁੱਝ ਵੀ ਨਹੀਂ ਪਤਾ ਹੁੰਦਾ। ਫੋਨ ਵਿੱਚ ਬਹੁਤ ਸਾਰੇ ਅਜਿਹੇ ਵਿਸ਼ੇਸ਼ ਫ਼ੀਚਰ ਹੁੰਦੇ ਹਨ, ਜੋ ਕਈ ਵਾਰ ਸਾਡੇ ਸਾਹਮਣੇ ਨਹੀਂ ਆਉਂਦੇ ਤੇ ਸਾਨੂੰ ਉਨ੍ਹਾਂ ਬਾਰੇ ਕਦੇ ਪਤਾ ਹੀ ਨਹੀਂ ਲੱਗਦਾ। ਸਮਾਰਟਫੋਨ ਦੇ ਜ਼ਿਆਦਾਤਰ ਫ਼ੀਚਰ ਐਂਡ੍ਰਾਇਡ ਫੋਨਾਂ ਵਿੱਚ ਪਾਏ ਜਾਂਦੇ ਹਨ।
ਫੋਨ ‘ਚ ਇੰਨੇ ਫੀਚਰਜ਼ ਦੇ ਸਹੀ ਇਸਤੇਮਾਲ ਬਾਰੇ ਵੀ ਨਹੀਂ ਪਤਾ ਹੁੰਦਾ। ਅਜਿਹੀ ਹੀ ਇੱਕ ਵਿਸ਼ੇਸ਼ਤਾ ਹੈ- ਸਕ੍ਰੀਨ ਪਿੰਨਿੰਗ। ਜੇ ਤੁਸੀਂ ਇਸ ਵਿਸ਼ੇਸ਼ ਫ਼ੀਚਰ ਬਾਰੇ ਨਹੀਂ ਜਾਣਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੀ ਸਹਾਇਤਾ ਨਾਲ, ਕੋਈ ਵੀ ਤੁਹਾਡੇ ਫੋਨ ਨਾਲ ਛੇੜਛਾੜ ਨਹੀਂ ਕਰ ਸਕਦਾ ਭਾਵੇਂ ਇਹ ਅਨਲੌਕ ਵੀ ਕਿਉਂ ਨਾ ਹੋਵੇ।
ਕੀ ਹੈ ਇਹ ਫ਼ੀਚਰ?
ਐਂਡ੍ਰਾਇਡ ਫੋਨਾਂ ਵਿੱਚ ਪਾਈ ਜਾਣ ਵਾਲਾ ਵਿਸ਼ੇਸ਼ ਫ਼ੀਚਰ ‘ਪਿੰਨ ਦਿ ਸਕ੍ਰੀਨ’ ਹੈ। ਬਹੁਤ ਸਾਰੇ ਫੋਨਾਂ ਵਿੱਚ, ਇਹ ‘ਸਕ੍ਰੀਨ ਪਿੰਨਿੰਗ’ ਦੇ ਨਾਮ ਨਾਲ ਵੀ ਹੁੰਦਾ ਹੈ, ਪਰ ਦੋਵਾਂ ਦਾ ਕੰਮ ਇੱਕੋ ਜਿਹਾ ਹੈ। ਇਸ ਫ਼ੀਚਰ ਦਾ ਕੰਮ ਇਹ ਹੈ ਕਿ ਜੇ ਤੁਹਾਡਾ ਫੋਨ ਕਿਸੇ ਹੋਰ ਦੇ ਕੋਲ ਹੈ ਅਤੇ ਇਸਦਾ ਲੌਕ ਖੁੱਲ੍ਹਾ ਹੈ, ਤਾਂ ਤੁਸੀਂ ਚਾਹੋ ਤਾਂ ਵੀ ਕੋਈ ਹੋਰ ਤੁਹਾਡੇ ਫ਼ੋਨ ਤੇ ਹੋਰ ਐਪਸ ਨਹੀਂ ਖੋਲ੍ਹ ਸਕਦਾ। ਐਂਡ੍ਰਾਇਡ 5.0 ਵਰਜ਼ਨ ਤੋਂ ਬਾਅਦ ਜ਼ਿਆਦਾਤਰ ਸਮਾਰਟਫੋਨਜ਼ ‘ਚ ਇਹ ਫੀਚਰ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਕਰੋ ਇਸ ਫੀਚਰ ਦੀ ਵਰਤੋਂ
ਇਸ ਫੀਚਰ ਦੀ ਵਰਤੋਂ ਕਰਨ ਲਈ ਪਹਿਲਾਂ ਫੋਨ ਦੀ ਸੈਟਿੰਗਜ਼ ‘ਤੇ ਜਾਓ।
ਇਸ ਤੋਂ ਬਾਅਦ Security & Locations ਦਾ ਵਿਕਲਪ ਚੁਣੋ। ਇੱਥੇ Advanced ਦਾ ਵਿਕਲਪ ਦਿਖਾਈ ਦੇਵੇਗਾ।
ਇੱਥੇ ਤੁਹਾਨੂੰ ਸਕ੍ਰੀਨ ਪਿੰਨਿੰਗ ਦਾ ਵਿਕਲਪ ਦਿਖਾਈ ਦੇਵੇਗਾ, ਇਸ ਨੂੰ ਚੁਣੋ।
ਇਸ ਤੋਂ ਬਾਅਦ ਜੇ ‘ਸਕ੍ਰੀਨ ਪਿੰਨਿੰਗ’ (Screen Pinning) ਦਾ ਫ਼ੀਚਰ Off (ਬੰਦ) ਹੈ, ਤਾਂ ਉਸ ਨੁੰ ਚਾਲੂ ਕਰ ਦੇਵੋ।
ਅਜਿਹਾ ਕਰਨ ਤੋਂ ਬਾਅਦ ਜਿਸ ਐਪ ਨੂੰ ਤੁਸੀਂ ਪਿੰਨ ਕਰਨਾ ਚਾਹੁੰਦੇ ਹੋ ਉਸ ਨੂੰ ਖੋਲ੍ਹੋ, ਫਿਰ Recent Apps ਦੇ ਵਿਕਲਪ ਤੇ ਜਾਓ।
ਇਸ ਤੋਂ ਬਾਅਦ, ਐਪ ‘ਤੇ ਥੋੜ੍ਹੇ ਚਿਰ ਲਈ ਦਬਾ ਕੇ ਰੱਖੋ ਤੇ PIN ਦਾ ਵਿਕਲਪ ਚੁਣੋ।
ਇਸ ਤਰ੍ਹਾਂ ਕਰਨ ਨਾਲ ਦੂਜੇ ਐਪ ਤੇ ਜਾਣ ਲਈ ਤੁਹਾਨੂੰ HOME ਤੇ BACK ਬਟਨ ਇੱਕੋ ਸਮੇਂ ਦਬਾਉਣੇ ਚਾਹੀਦੇ ਹਨ ਤੇ ਲੌਕਸਕ੍ਰੀਨ ਪਾਸਵਰਡ ਦੀ ਵਰਤੋਂ ਕਰਨੀ ਚਾਹੀਦੀ ਹੈ।