ਇਨ੍ਹਾਂ ਸਮਾਰਟਫੋਨਾਂ ‘ਤੇ 1 ਨਵੰਬਰ ਤੋਂ ਇਹ ਸੁਵਿਧਾ ਹੋ ਜਾਵੇਗੀ ਬੰਦ

0
83

ਕੁੱਝ ਐਂਡਰਾਇਡ ਸਮਾਰਟਫੋਨ ਅਤੇ ਆਈਫੋਨ ਮਾਡਲਾਂ ਲਈ ਵਟਸਐਪ ਦੀ ਸੁਵਿਧਾ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਵਟਸਐਪ ਨੇ ਇਸ ਸੰਬੰਧ ‘ਚ ਡਿਵਾਈਸਿਜ਼ ਦੀ ਇੱਕ ਲਿਸਟ ਸਾਂਝੀ ਕੀਤੀ ਹੈ ਜਿਨ੍ਹਾਂ ’ਤੇ ਵਟਸਐਪ ਦੀ ਸਪੋਰਟ 1 ਨਵੰਬਰ 2021 ਤੋਂ ਬੰਦ ਹੋ ਜਾਵੇਗੀ, ਯਾਨੀ ਅਗਲੇ ਮਹੀਨੇ ਤੋਂ ਤੁਸੀਂ ਇਨ੍ਹਾਂ ਡਿਵਾਈਸਿਜ਼ ’ਤੇ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕੋਗੇ।

ਜਾਣਕਾਰੀ ਅਨੁਸਾਰ ਐਂਡਰਾਇਡ 4.0.3 ਅਤੇ ਇਸ ਤੋਂ ਹੇਠਾਂ ਦੇ ਸਾਰੇ ਐਂਡਰਾਇਡ ਸਮਾਰਟਫੋਨਾਂ ਅਤੇ ios 9 ਅਤੇ ਇਸ ਤੋਂ ਹੇਠਾਂ ਦੇ ਸਾਰੇ ਵਰਜ਼ਨ ’ਤੇ ਕੰਮ ਕਰਨ ਵਾਲੇ ਆਈਫੋਨ ਮਾਡਲਾਂ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ।

ਇਸ ਲਿਸਟ ਅਨੁਸਾਰ ਸੈਮਸੰਗ, ਐੱਲ.ਜੀ. ਜ਼ੈੱਡ.ਟੀ.ਈ., ਹੁਵਾਵੇਈ, ਸੋਨੀ ਅਤੇ ਅਲਕਾਟੈੱਲ ਕੰਪਨੀ ਦੇ ਸਮਾਰਟਫੋਨਾਂ ’ਤੇ ਅਗਲੇ ਮਹੀਨੇ ਤੋਂ ਵਟਸਐਪ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਆਈਫੋਨ ਐੱਸ.ਈ., ਆਈਫੋਨ 6 ਐੱਸ, ਆਈਫੋਨ 6 ਐੱਸ ਪਲੱਸ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ।

ਸੈਮਸੰਗ ਗਲੈਕਸੀ ਟ੍ਰੈਂਡ ਲਾਈਟ, ਸੈਮਸੰਗ ਗਲੈਕਸੀ ਟ੍ਰੈਂਡ ਲਾਈਟ 11, ਸੈਮਸੰਗ ਗਲੈਕਸੀ ਲਾਈਟ ਐੱਸ 11, ਸੈਮਸੰਗ ਗਲੈਕਸੀ ਐੱਸ 3 ਮਿੰਨੀ, ਸੈਮਸੰਗ ਗਲੈਕਸੀ ਐਕਸਕਵਰ 2, ਗਲੈਕਸੀ ਕੋਰ ਅਤੇ ਗਲੈਕਸੀ ਏਸ 2 ’ਤੇ ਵਟਸਐਪ ਦੀ ਸਪੋਰਟ ਬੰਦ ਹੋ ਜਾਵੇਗੀ।

ਇਸ ਤੋਂ ਇਲਾਵਾ ਆਪਟੀਮਸ ਐੱਫ 7, ਆਪਟੀਮਸ ਐੱਫ 5, ਆਪਟੀਮਸ ਐੱਲ 3 11 ਡੂਯੋਲ, ਆਪਟੀਮਸ ਐੱਫ 5, ਆਪਟੀਮਸ ਐੱਲ 5 11, ਆਪਟੀਮਸ L5 ਡੂਯੋਲ, ਆਪਟੀਮਸ ਐੱਲ 3 11, ਆਪਟੀਮਸ ਐੱਲ 7, ਆਪਟੀਮਸ ਐੱਲ 7 11 ਡੂਯੋਲ, ਆਪਟੀਮਸ ਐੱਲ 7 11, ਆਪਟੀਮਸ ਐੱਫ 6 ਐਨੈਕਟ, ਆਪਟੀਮਸ ਐੱਲ 4 11 ਡੂਯੋਲ, ਆਪਟੀਮਸ ਐੱਫ3, ਆਪਟੀਮਸ ਐੱਲ 4 11, ਆਪਟੀਮਸ ਐੱਲ 2 11, ਆਪਟੀਮਸ ਨਾਈਟ੍ਰੋ ਐੱਚ. ਡੀ. ਅਤੇ 4 ਐਕਸ ਐੱਚ. ਡੀ. ਅਤੇ ਆਪਟੀਮਸ ਐੱਫ 3 ਕਿਊ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ।

LEAVE A REPLY

Please enter your comment!
Please enter your name here