ਆਨਲਾਈਨ ਪੇਅਮੈਂਟ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ, ਨਹੀਂ ਤਾਂ ਬੈਂਕ ਅਕਾਊਂਟ ਹੋ ਜਾਵੇਗਾ ਖਾਲੀ

0
66
Online payment transfer, mobile pay with smartphone. e banking vector concept. Payment use smartphone, illustration transaction with mobile phone

ਕੋਰੋਨਾ ਵਾਇਰਸ ਮਹਾਂਮਾਰੀ ਨੇ ਕਾਫੀ ਕੁੱਝ ਬਦਲ ਦਿੱਤਾ ਹੈ। ਟ੍ਰਾਂਜੈਕਸ਼ਨ ਤੋਂ ਲੈ ਕੇ ਤੱਕ ਸ਼ੌਪਿੰਗ ਹੁਣ ਜ਼ਿਆਦਾਤਰ ਆਨਲਾਈਨ ਹੀ ਹੋਣ ਲੱਗਾ ਹੈ। ਪਰ ਇਸ ਦੇ ਨਾਲ ਹੀ ਆਨਲਾਈਨ ਫ੍ਰੌਡ ਵੀ ਕਾਫੀ ਜ਼ਿਆਦਾ ਵਧ ਗਏ ਹਨ। ਹੈਕਰਸ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਦੇ ਬੈਂਕ ਅਕਾਊਂਟ ‘ਚ ਸੰਨ੍ਹ ਲਾ ਰਹੇ ਹਨ। ਕੁੱਝ ਅਜਿਹੇ ਟਿਪਸ ਹਨ, ਜਿਨ੍ਹਾਂ ਦੀ ਮਦਦ ਨਾਲ ਬਿਲਕੁਲ ਸੇਫ ਆਨਲਾਈਨ ਟ੍ਰਾਂਜੈਕਸ਼ਨ ਕਰ ਸਕਦੇ ਹਨ।

ਆਓ ਜਾਣਦੇ ਹਾਂ ਆਨਲਾਈਨ ਪੇਅਮੈਂਟ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਆਪਣੇ ਡਿਵਾਇਸ ਨੂੰ ਸੇਫ ਬਣਾਉਣ ਤੇ ਬਗ, ਮੇਲਵੇਅਰ ਤੋਂ ਬਚਾਉਣ ਲਈ ਲੇਟੈਸਟ ਐਂਟੀ ਵਾਇਰਸ ਸੌਫਟਵੇਅਰ ਪਵਾਓ। ਇਸ ਦੇ ਨਾਲ ਹੀ ਡਿਵਾਇਸ ਦਾ ਪਾਸਵਰਡ ਇਕਦਮ ਸਟ੍ਰੌਂਗ ਰੱਖੋ। ਜਿਸ ਨੂੰ ਹੈਕਰਸ ਬ੍ਰੇਕ ਨਾ ਕਰ ਸਕਣ। ਐਂਟੀ ਵਾਇਰਸ ਚੰਗੀ ਕੰਪਨੀ ਦਾ ਹੀ ਹੋਵੇ।

ਅਕਸਰ ਅਸੀਂ ਕਿਸੇ ਵੀ ਐਪ ਜਾਂ ਫਿਰ ਈ-ਮੇਲ ‘ਤੇ ਆਏ ਲਿੰਕ ‘ਤੇ ਬਿਨਾਂ ਕੁਝ ਸੋਚੇ ਸਮਝੇ ਕਲਿੱਕ ਕਰ ਦਿੰਦੇ ਹਾਂ। ਜਿਸ ਦਾ ਖਮਿਆਜ਼ਾ ਬਾਅਦ ‘ਚ ਭੁਗਤਣਾ ਪੈਂਦਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਵੀ ਆਪਣੇ ਸਮਾਰਟਫੋਨ ‘ਚ ਕੋਈ ਐਪ ਇੰਸਟਾਲ ਨਾ ਕਰਨ ਦਿਉ। ਇਸ ਨਾਲ ਹੋ ਸਕਦਾ ਹੈ ਕਿ ਉਸ ਨੂੰ ਤੁਹਾਡੇ ਸਮਾਰਟਫੋਨ ਦਾ ਐਕਸੈਸ ਮਿਲ ਜਾਵੇ।

ਇੱਕ ਗੱਲ ਦਾ ਹਮੇਸ਼ਾਂ ਧਿਆਨ ਰੱਖੋ ਕਿ ਆਪਣੀਆਂ ਨਿੱਜੀ ਡਿਟੇਲਸ ਜਿਵੇਂ ਜਨਮ ਤਾਰੀਖ, ਨਿੱਕਨੇਮ, ਅਕਾਊਂਟ ਨੰਬਰ, ਏਟੀਐਮ ਦਾ ਪਿਨ ਆਦਿ ਆਨਲਾਈਨ ਕਿਸੇ ਦੇ ਵੀ ਨਾਲ ਸ਼ੇਅਰ ਨਾ ਕਰੋ। ਚਾਹੇ ਕਿੰਨਾ ਵੀ ਤੁਹਾਡਾ ਕੋਈ ਖ਼ਾਸ ਦੋਸਤ ਕਿਉਂ ਨਾ ਹੋਵੇ।

LEAVE A REPLY

Please enter your comment!
Please enter your name here