ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਜਾਣੋ ਕੀ ਹੈ Vishing

0
146

ਕੀ ਤੁਸੀਂ ਪਹਿਲਾਂ ਕਦੇ ਵਿਸ਼ਿੰਗ (Vishing) ਬਾਰੇ ਸੁਣਿਆ ਹੈ? ਵਿਸ਼ਿੰਗ ਇੱਕ ਅਜਿਹੀ ਚੀਜ਼ ਹੈ ਜੋ ਇੱਕ ਧੋਖੇਬਾਜ਼ ਦੁਆਰਾ ਇੱਕ ਫੋਨ ਕਾਲ ਰਾਹੀਂ ਤੁਹਾਡੇ ਸੈੱਟ ’ਚੋਂ ਅਤਿ ਜ਼ਰੂਰੀ ਤੇ ਨਿੱਜੀ ਵੇਰਵੇ ਕੱਢਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਵੇਰਵਿਆਂ ਵਿੱਚ ਯੂਜ਼ਰ ਆਈਡੀ, ਲੌਗਇਨ ਤੇ ਟ੍ਰਾਂਜੈਕਸ਼ਨ ਪਾਸਵਰਡ, ਓਟੀਪੀ (ਵਨ ਟਾਈਮ ਪਾਸਵਰਡ), ਯੂਆਰਐਨ (URN- ਵਿਲੱਖਣ ਰਜਿਸਟ੍ਰੇਸ਼ਨ ਨੰਬਰ), ਕਾਰਡ ਪਿੰਨ, ਗ੍ਰਿੱਡ ਕਾਰਡ ਵੈਲਿਯੂ, ਸੀਵੀਵੀ, ਜਾਂ ਕੋਈ ਵੀ ਨਿੱਜੀ ਜਾਣਕਾਰੀ ਜਿਵੇਂ ਜਨਮ ਮਿਤੀ, ਮਾਂ ਦਾ ਨਾਮ ਸ਼ਾਮਲ ਹਨ।

ਜਦੋਂ ਤੁਹਾਡਾ ਫ਼ੋਨ ਵੱਜਦਾ ਹੈ, ਤਾਂ ਕਈ ਵਾਰ ਇਹ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਦੂਜੇ ਸਿਰੇ ਤੇ ਕੌਣ ਹੋਵੇਗਾ, ਹੋ ਸਕਦਾ ਹੈ ਕਿ ਇਹ ਕੋਈ ਵਿਸ਼ਿੰਗ ਹੋਵੇ। ਵਿਸ਼ਿੰਗ, ‘ਵੌਇਸ’ ਅਤੇ ‘ਫਿਸ਼ਿੰਗ’ ਦਾ ਸੁਮੇਲ, ਇੱਕ ਫੋਨ ਘੁਟਾਲਾ ਹੈ ਜੋ ਤੁਹਾਨੂੰ ਨਿੱਜੀ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਕੀਤਾ ਗਿਆ ਹੈ। ਐਫਬੀਆਈ ਦੇ ਇੰਟਰਨੈਟ ਅਪਰਾਧ ਸ਼ਿਕਾਇਤ ਕੇਂਦਰ ਦੇ ਅਨੁਸਾਰ, 2018 ਵਿੱਚ, ਫਿਸ਼ਿੰਗ ਅਪਰਾਧਾਂ ਦੇ ਪੀੜਤਾਂ ਨੂੰ 48 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਇਹ ਘੁਟਾਲੇਬਾਜ਼ ਬੈਂਕਰ ਵਜੋਂ ਕਾਲ ਕਰਦੇ ਹਨ ਤੇ ਲੋਕਾਂ ਉੱਤੇ ਉਨ੍ਹਾਂ ਦੇ ਨਿੱਜੀ ਅਤੇ ਵਿੱਤੀ ਵੇਰਵੇ ਦੱਸਣ ਲਈ ਦਬਾਅ ਪਾਉਂਦੇ ਹਨ। ਇਹ ਵੇਰਵੇ ਲੈਣ ਤੋਂ ਬਾਅਦ, ਉਹ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਖਾਤੇ ਵਿੱਚ ਧੋਖਾਧੜੀ ਦੀਆਂ ਗਤੀਵਿਧੀਆਂ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ, ਜਿਸ ਨਾਲ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ। ਇਸ ਲਈ ਅਜਿਹੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

LEAVE A REPLY

Please enter your comment!
Please enter your name here