ਫੋਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਇਸੇ ਪ੍ਰਕਾਰ ਫੋਨ ’ਤੇ ਆਉਣ ਵਾਲੇ ਨੋਟੀਫਿਕੇਸ਼ਨ ਰੋਜ਼ਾਨਾ ਦੀ ਜ਼ਿੰਦਗੀ ‘ਚ ਖਾਸ ਮਹੱਤਤਾ ਰੱਖਦੇ ਹਨ। ਇਹ ਆਉਣ ਵਾਲੀ ਕਾਲ, ਮੈਸੇਜ ਅਤੇ ਦੂਜੇ ਐਪਸ ਦੇ ਨੋਟੀਫਿਕੇਸ਼ਨ ਬਾਰੇ ਸਾਨੂੰ ਦੱਸਦੇ ਹਨ। ਪੂਰੇ ਦਿਨ ’ਚ ਸਾਨੂੰ ਕਈ ਫਾਲਤੂ ਨੋਟੀਫਿਕੇਸ਼ਨ ਵੀ ਮਿਲਦੇ ਰਹਿੰਦੇ ਹਨ। ਇਹ ਜ਼ਿਆਦਾਤਰ ਥਰਡ ਪਾਰਟੀ ਐਪਸ ਦੇ ਹੁੰਦੇ ਹਨ।
ਇਹ ਐਡ ਅਤੇ ਦੂਜੇ ਪ੍ਰਮੋਸ਼ਨ ਯੂਜ਼ਰਸ ਦੇ ਮੋਬਾਇਲ ’ਤੇ ਭੇਜਦੇ ਰਹਿੰਦੇ ਹਨ। ਇਸ ਕਾਰਨ ਅਸੀਂ ਨੋਟੀਫਿਕੇਸ਼ਨ ਕਲੀਅਰ ਕਰ ਦਿੰਦੇ ਹਾਂ, ਜਿਸ ਨਾਲ ਸਾਰੇ ਨੋਟੀਫਿਕੇਸ਼ਨ ਇੱਕ ਵਾਰ ’ਚ ਕਲੀਅਰ ਹੋ ਜਾਂਦੇ ਹਨ। ਅਜਿਹੇ ’ਚ ਕਈ ਵਾਰ ਸਾਡੇ ਕੁੱਝ ਜ਼ਰੂਰੀ ਨੋਟੀਫਿਕੇਸ਼ਨ ਵੀ ਡਿਲੀਟ ਹੋ ਜਾਂਦੇ ਹਨ। ਜੇਕਰ ਤੁਹਾਡੇ ਕੋਲੋਂ ਵੀ ਗਲਤੀ ਨਾਲ ਕੋਈ ਜ਼ਰੂਰੀ ਨੋਟੀਫਿਕੇਸ਼ਨ ਡਿਲੀਟ ਹੋ ਗਿਆ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਨੋਟੀਫਿਕੇਸ਼ਨ ਕਲੀਅਰ ਹੋਣ ਤੋਂ ਬਾਅਦ ਵੀ ਉਸ ਨੂੰ ਰਿਕਵਰ ਕੀਤਾ ਜਾ ਸਕਦਾ ਹੈ।
ਸਾਰੇ ਐਂਡਰਾਇਡ ਫੋਨ ਜੋ ‘ਜੈਲੀ ਬੀਨ’ ਜਾਂ ਉਸ ਤੋਂ ਉੱਪਰ ਦੇ ਵਰਜ਼ਨ ’ਤੇ ਚਲਦੇ ਹਨ ਉਸ ਵਿਚ ਨੋਟੀਫਿਕੇਸ਼ਨ ਲੌਗ ਨੂੰ ਮੈਂਟੇਨ ਕੀਤਾ ਜਾਂਦਾ ਹੈ। ਇਹ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਹਿਸਟਰੀ ਨੂੰ ਸੇਵ ਕਰਕੇ ਰੱਖਦਾ ਹੈ। ਆਓ ਜਾਣਦੇ ਹਾਂ ਕਿ ਇਹ ਨੋਟੀਫਿਕੇਸ਼ਨ ਅਸੀਂ ਦੁਬਾਰਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ।
ਇਸਦੇ ਦੋ ਤਰੀਕੇ ਹਨ। ਪਹਿਲੇ ਤਰੀਕੇ ’ਚ ਤੁਸੀਂ ਬਿਲਟ ਇਨ ਨੋਟੀਫਿਕੇਸ਼ਨ ਲੌਗ ਰਾਹੀਂ ਇਸ ਨੂੰ ਰਿਕਵਰ ਕਰ ਸਕਦੇ ਹੋ। ਇਸ ਲਈ ਤੁਹਾਡੇ ਕੋਲ ਸਟਾਕ ਐਂਡਰਾਇਡ ਫੋਨ ਹੋਣਾ ਜ਼ਰੂਰੀ ਹੈ। ਇਹ widget ’ਚ ਉਪਲੱਬਧ ਹੈ। ਤੁਹਾਨੂੰ ਸਭ ਤੋਂ ਪਹਿਲਾਂ ਹੋਮ ਸਕਰੀਨ ’ਤੇ ਕਿਤੇ ਵੀ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰwidget ਦੇ ਆਪਸ਼ਨ ’ਤੇ ਜਾਣਾ ਹੋਵੇਗਾ।
ਇਸ ‘ਚ ਇੱਥੇ ਤੁਹਾਨੂੰ ਕਈ widget ਦਿਸਣਗੇ। ਇਥੇ ਤੁਹਾਨੂੰ ਸੈਟਿੰਗ widget ਨੂੰ ਹੋਮ ਸਕਰੀਨ ’ਤੇ ਲੈ ਆਉਣਾ ਹੈ। ਇਹ ਜਿਵੇਂ ਹੀ ਹੋਮ ਸਕਰੀਨ ’ਤੇ ਐਡ ਹੋਵੇਗਾ, ਇਹ ਆਟੋਮੈਟਿਕਲੀ ਸੈਟਿੰਗ ਮੈਨਿਊ ਓਪਨ ਕਰ ਦੇਵੇਗਾ। ਇਸ ਤੋਂ ਬਾਅਦ ਨੋਟੀਫਿਕੇਸ਼ਨ ਲੌਗ ’ਚ ਜਾਓ। ਇਸ ਤੋਂ ਬਾਅਦ ਜਿੱਥੇ ਤੁਸੀਂ ਸੈਟਿੰਗ widget ਰੱਖਿਆ ਸੀ, ਉਥੇ ਨੋਟੀਫਿਕੇਸ਼ਨ ਲਾਗ ਦਿਸਣ ਲੱਗੇਗਾ। ਡਿਲੀਟ ਹੋਏ ਨੋਟੀਫਿਕੇਸ਼ਨ ਨੂੰ ਵੇਖਣ ਲਈ ਤੁਹਾਨੂੰ ਇਸ widget ’ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਦਾ ਐਕਸੈਸ ਮਿਲ ਜਾਵੇਗਾ।
ਡਿਲੀਟ ਹੋਏ ਨੋਟੀਫਿਕੇਸ਼ਨ ਨੂੰ ਰਿਕਵਰ ਕਰਨ ਦਾ ਦੂਜਾ ਤਰੀਕਾ ਥਰਡ ਪਾਰਟੀ ਐਪ ਹੈ, ਜਿਨ੍ਹਾਂ ਐਂਡਰਾਇਡ ਫੋਨ ’ਚ ਉਪਰ ਦੱਸਿਆ ਗਿਆ ਤਰੀਕਾ ਕੰਮ ਨਹੀਂ ਕਰਦਾ ਉਹ ਇਸ ਦਾ ਇਸਤੇਮਾਲ ਕਰ ਸਕਦੇ ਹਨ। ਥਰਡ ਪਾਰਟੀ ਐਪ ’ਚ ਤੁਹਾਨੂੰ ਇਸ ਲਈ ਕਈ ਐਪਸ ਮਿਲ ਜਾਣਗੇ। ਇਨ੍ਹਾਂ ’ਚੋਂ ਇੱਕ Notification History Log ਹੈ। ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਜ਼ਰੂਰੀ ਪਰਮਿਸ਼ਨ ਦੇ ਦਿਓ। ਇਹ ਤੁਹਾਡੇ ਸਾਰੇ ਨੋਟੀਫਿਕੇਸ਼ਨ ਦਾ ਲਾਗ ਬਣਾ ਕੇ ਰੱਖਦਾ ਹੈ, ਜਿਸ ਨੂੰ ਤੁਸੀਂ ਐਪ ’ਚ ਜਾ ਕੇ ਐਕਸੈਸ ਕਰ ਸਕਦੇ ਹੋ। ਤੁਸੀਂ ਦੂਜੇ ਥਰਡ ਪਾਰਟੀ ਐਪਸ ਵੀ ਚੁਣ ਕਰ ਸਕਦੇ ਹੋ।