ਖ਼ਬਰਾਂ ਅਨੁਸਾਰ, ਫੇਸਬੁੱਕ ਦੀ ਮੈਸੇਜਿੰਗ ਸਰਵਿਸ ਵਟਸਐਪ ਇੰਨੀ ਨਿੱਜੀ ਨਹੀਂ ਹੈ ਜਿੰਨਾ ਕਿ ਦਾਅਵਾ ਕੀਤਾ ਜਾਂਦਾ ਹੈ। ਮਸ਼ਹੂਰ ਚੈਟ ਐਪ ਪ੍ਰਾਈਵੇਸੀ ਦੀ ਵਿਸ਼ੇਸ਼ਤਾ ਦਾ ਦਾਅਵਾ ਕਰਦੀ ਹੈ ਕਿ ਇਸ ਦੀ ਪੇਰੈਂਟ ਫੇਸਬੁੱਕ ਉਪਭੋਗਤਾਵਾਂ ਦੇ ਮੈਸੇਜ ਨਹੀਂ ਪੜ੍ਹ ਸਕਦੀ ਪਰ ProPublica ਦੀ ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਦੁਨੀਆ ਭਰ ਦੇ 1,000 ਤੋਂ ਵੱਧ ਕਾਂਟਰੈਕਟ ਕਰਮਚਾਰੀਆਂ ਨੂੰ ਵਟਸਐਪ ਸੰਦੇਸ਼ ਪੜ੍ਹਨ ਤੇ ਸੰਚਾਲਨ ਕਰਨ ਲਈ ਭੁਗਤਾਨ ਕਰ ਰਿਹਾ ਹੈ।
ਇਸ ਪਰਿਵਾਰ ਨੇ Simranjot Makkar ਨੂੰ ਰੱਖਿਆ ਸੀ ਆਪਣੇ ਘਰ, ਅੱਜ ਵਾਪਸ ਜਾਣ ਲੱਗੇ ਅੱਖਾਂ ਵਿੱਚ ਨੇ ਅੱਥਰੂ | On Air
ਇਹ ਕਿਹਾ ਗਿਆ ਕਿ ਕੰਪਨੀ ਕਥਿਤ ਤੌਰ ‘ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਵੇਂ ਕਿ ਯੂਐਸ ਡਿਪਾਰਟਮੈਂਟ ਆਫ ਜਸਟਿਸ ਨਾਲ ਕੁਝ ਨਿੱਜੀ ਡਾਟਾ ਸਾਂਝਾ ਕਰਦੀ ਹੈ। ਹਾਲਾਂਕਿ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਵਾਰ-ਵਾਰ ਕਹਿੰਦੇ ਹਨ ਕਿ ਵਟਸਐਪ ਮੈਸੇਜ ਕੰਪਨੀ ਵੱਲੋਂ ਨਹੀਂ ਦੇਖੇ ਜਾਂਦੇ। 2018 ‘ਚ ਯੂਐਸ ਸੈਨੇਟ ਦੇ ਸਾਹਮਣੇ ਗਵਾਹੀ ਦੌਰਾਨ ਸੀਈਓ ਨੇ ਕਿਹਾ, ‘ਸਾਨੂੰ ਵਟਸਐਪ ‘ਚ ਕੋਈ ਵੀ ਸਮੱਗਰੀ ਦਿਖਾਈ ਨਹੀਂ ਦਿੰਦੀ।’
Marjaney’ ਦੇ ਪ੍ਰੀਮੀਅਰ ‘ਤੇ Sippy ਨੇ ਕੀਤੀਆਂ ਦਿਲ ਦੀਆਂ ਗੱਲਾਂ, ਸਿੱਧੂ ਮੂਸੇਵਾਲਾ ਬਾਰੇ ਆਖੀ ਵੱਡੀ ਗੱਲ | On Air
ਜਦੋਂ ਨਵੇਂ ਯੂਜ਼ਰ ਸਾਈਨ ਅਪ ਕਰਦੇ ਹਨ ਤਾਂ ਉਦੋਂ ਵੀ ਪ੍ਰਾਈਵੇਸੀ ਦਾ ਦਾਅਵਾ ਕੀਤਾ ਜਾਂਦਾ ਹੈ। ਐਪ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਤੁਹਾਡੇ ਸੰਦੇਸ਼ ਤੇ ਕਾਲਾਂ ਸੁਰੱਖਿਅਤ ਹਨ, ਇਸ ਲਈ ਸਿਰਫ਼ ਤੁਸੀਂ ਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਉਹ ਪੜ੍ਹ ਜਾਂ ਸੁਣ ਸਕਦੇ ਹਨ ਹੋਰ ਕੋਈ ਨਹੀਂ, ਇੱਥੋਂ ਤਕ ਕਿ ਵਟਸਐਪ ਵੀ ਨਹੀਂ। ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਕਿ ਐਪ ਵੱਲੋਂ ਕੀਤੇ ਦਾਅਵੇ ਸੱਚ ਨਹੀਂ ਹਨ। ਵਟਸਐਪ ਕੋਲ ਆਸਟਿਨ, ਟੈਕਸਾਸ, ਡਬਲਿਨਤੇ ਸਿੰਗਾਪੁਰ ‘ਚ ਦਫ਼ਤਰੀ ਇਮਾਰਤਾਂ 1000 ਤੋਂ ਵੱਧ ਕਾਂਟਰੈਕਟ ਕਰਮਚਾਰੀਆਂ ਨਾਲ ਭਰੀਆਂ ਹਨ ਜੋ ਯੂਜ਼ਰਸ ਦੇ ਕੰਟੈਂਟ ਦੀ ਜਾਂਚ ਕਰਦੇ ਹਨ।