ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2022 (Asia Cup 2022) ਲਈ ਦੁਬਈ ਲਈ ਰਵਾਨਾ ਹੋ ਗਈ ਹੈ ਪਰ ਇਸ ਦੇ ਨਾਲ ਹੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਕੋਵਿਡ-19 ਟੈਸਟ ‘ਚ ਪੋਜ਼ੀਟਿਵ ਪਾਏ ਗਏ ਹਨ।
ਹੁਣ ਇਹ ਦੇਖਣਾ ਹੋਵੇਗਾ ਕਿ ਰਾਹੁਲ ਦ੍ਰਾਵਿੜ ਬਾਕੀ ਟੀਮ ਨਾਲ ਕਦੋਂ ਜੁੜਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਨੇ ਹਾਲ ਹੀ ਵਿੱਚ ਖਤਮ ਹੋਈ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਜ਼ਿੰਬਾਬਵੇ ਦੀ ਯਾਤਰਾ ਨਹੀਂ ਕੀਤੀ ਸੀ। ਉਨ੍ਹਾਂ ਨੂੰ ਸੀਨੀਅਰ ਚੋਣ ਕਮੇਟੀ ਨੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਅਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਦੇ ਨਾਲ ਆਰਾਮ ਦਿੱਤਾ ਹੈ। ਰਾਹੁਲ ਦ੍ਰਾਵਿੜ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ VVS ਲਕਸ਼ਮਣ ਏਸ਼ੀਆ ਕੱਪ 2022 ਵਿੱਚ ਆਪਣੀ ਭੂਮਿਕਾ ਨਿਭਾ ਸਕਦੇ ਹਨ।
ਰਾਹੁਲ ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ, ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਵੀ.ਵੀ.ਏ. ਲਕਸ਼ਮਣ ਨੇ ਕੇ.ਐੱਲ. ਰਾਹੁਲ ਦੀ ਅਗਵਾਈ ਵਾਲੀ ਟੀਮ ਨਾਲ ਜ਼ਿੰਬਾਬਵੇ ਦੀ ਯਾਤਰਾ ਕੀਤੀ। ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਦ੍ਰਾਵਿੜ ਨੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਭਾਰਤ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੇ ਤਰੀਕੇ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਸ਼ੁਰੂਆਤੀ ਮੈਚ ਦੇ ਇਕ ਦਿਨ ਬਾਅਦ 28 ਅਗਸਤ ਨੂੰ ਦੁਬਈ ‘ਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਰੋਹਿਤ ਸ਼ਰਮਾ ਏਸ਼ੀਆ ਕੱਪ ਵਿੱਚ ਭਾਰਤ ਦੀ ਅਗਵਾਈ ਕਰ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਬਾਬਰ ਆਜ਼ਮ ਦੇ ਹੱਥਾਂ ‘ਚ ਹੈ। ਕਈ ਮੈਚਾਂ ‘ਚ ਇਕੱਠੇ ਨਾ ਖੇਡਣ ਤੋਂ ਬਾਅਦ ਭਾਰਤ ਦੇ ਵੱਡੇ ਨਾਂ ਏਸ਼ੀਆ ਕੱਪ ਲਈ ਇਕੱਠੇ ਹੋਣਗੇ। ਇਸ ਟੂਰਨਾਮੈਂਟ ‘ਚ ਲੋਕਾਂ ਦੀਆਂ ਨਜ਼ਰਾਂ ਫਾਰਮ ਦੀ ਤਲਾਸ਼ ‘ਚ ਲੱਗੇ ਵਿਰਾਟ ਕੋਹਲੀ ‘ਤੇ ਹੋਣਗੀਆਂ।