ਅਧਿਆਪਕ ‘ਤੇ ਪੈਟਰੋਲ ਛਿੜਕ ਕੇ ਲਗਾਈ ਅੱਗ,ਜ਼ਖਮੀ ਹਾਲਤ ‘ਚ ਮੈਡੀਕਲ ਕਾਲਜ ਫਰੀਦਕੋਟ ਕੀਤਾ ਰੈਫਰ || Today News

0
67

ਅਧਿਆਪਕ ‘ਤੇ ਪੈਟਰੋਲ ਛਿੜਕ ਕੇ ਲਗਾਈ ਅੱਗ,ਜ਼ਖਮੀ ਹਾਲਤ ‘ਚ ਮੈਡੀਕਲ ਕਾਲਜ ਫਰੀਦਕੋਟ ਕੀਤਾ ਰੈਫਰ

ਫਾਜ਼ਿਲਕਾ ‘ਚ ਪਰਿਵਾਰਕ ਝਗੜੇ ਕਾਰਨ ਇਕ ਸਰਕਾਰੀ ਅਧਿਆਪਕ ‘ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੋਂ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਦੋਂਕਿ ਡਾਕਟਰਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਪੀੜਤ ਅਧਿਆਪਕ ਵਿਸ਼ਵਦੀਪ ਕੁਮਾਰ ਦੀ ਭੈਣ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਭਰਾ ਫਾਜ਼ਿਲਕਾ ਦੇ ਇਲਾਕੇ ਜਾਟੀਆਂ ਦਾ ਰਹਿਣ ਵਾਲਾ ਹੈ। ਜਿਸ ਦਾ ਵਿਆਹ ਪਿੰਡ ਹੀਰਾਂਵਾਲੀ ਵਿਖੇ ਹੋਇਆ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਘਰੇਲੂ ਝਗੜੇ ਕਾਰਨ ਪਿਛਲੇ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ।

ਇਹ ਵੀ ਪੜ੍ਹੋ ਦੁਕਾਨ ਦੀ ਛੱਤ ਡਿੱਗਣ ਕਾਰਨ ਦੁਕਾਨਦਾਰ ਦਾ ਹੋਇਆ ਲੱਖਾਂ ਦਾ ਨੁਕਸਾਨ || Punjab News

ਜਿਸ ਨੂੰ ਲੈਣ ਲਈ ਅੱਜ ਉਸਦਾ ਭਰਾ ਗਿਆ ਸੀ ਅਤੇ ਉਸ ਨੂੰ ਵੀ ਉਥੇ ਬੁਲਾਇਆ ਗਿਆ ਅਤੇ ਉਹ ਇਸ ਝਗੜੇ ਨੂੰ ਸੁਲਝਾਉਣ ਲਈ ਆਪਣੇ ਪਤੀ ਨਾਲ ਹਿਸਾਰ ਤੋਂ ਆਈ ਸੀ। ਉਹ ਆਪਣੇ ਭਰਾ ਦੇ ਸਹੁਰੇ ਘਰ ਮੌਜੂਦ ਸੀ ਜਦੋਂ ਉਸ ਦਾ ਭਰਾ ਅੱਗ ਵਿੱਚ ਸੜਦਾ ਹੋਇਆ ਦੂਜੇ ਕਮਰੇ ਵਿੱਚੋਂ ਬਾਹਰ ਆਇਆ। ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਡਾਕਟਰ ਪੂਜਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਮਰੀਜ਼ ‘ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਜੋ 60 ਤੋਂ 65 ਫੀਸਦੀ ਸੜ ਚੁੱਕਾ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿੱਥੋਂ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here