ਅਧਿਆਪਕ ਭਰਤੀ ਘੁਟਾਲਾ: ਹਾਈਕੋਰਟ ਨੇ 23 ਹਜ਼ਾਰ ਨੌਕਰੀਆਂ ਕੀਤੀਆਂ ਰੱਦ
ਪੱਛਮੀ ਬੰਗਾਲ ਵਿੱਚ ਸਕੂਲ ਸਰਵਿਸ ਕਮਿਸ਼ਨ ਦੇ ਅਧਿਆਪਕ ਭਰਤੀ ਵਿੱਚ ਘੁਟਾਲਾ ਹੋਇਆ ਸੀ | ਜਿਸ ਵਿੱਚ ਹੁਣ ਹਾਈ ਕੋਰਟ ਦਾ ਫੈਸਲਾ ਆਇਆ ਹੈ। ਕਲਕੱਤਾ ਹਾਈ ਕੋਰਟ ਨੇ 23 ਹਜ਼ਾਰ ਤੋਂ ਵੱਧ ਨੌਕਰੀਆਂ ਰੱਦ ਕਰਨ ਦਾ ਹੁਕਮ ਦੇ ਦਿੱਤਾ ਹੈ।
ਅਦਾਲਤ ਨੇ ਸਾਲ 2016 ਵਿਚ ਮਿਲੀਆਂ ਇਨ੍ਹਾਂ ਨੌਕਰੀਆਂ ਨੂੰ ਰੱਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਹਾਈਕੋਰਟ ਨੇ ਇਨ੍ਹਾਂ ਲੋਕਾਂ ਨੂੰ 4 ਹਫਤਿਆਂ ਦੇ ਅੰਦਰ-ਅੰਦਰ ਤਨਖਾਹ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਫੈਸਲੇ ਨਾਲ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।
ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਕਈ ਜੇਲ੍ਹ ਵਿੱਚ ਬੰਦ
ਦਰਅਸਲ ,ਅਧਿਆਪਕ ਭਰਤੀ ਘੁਟਾਲੇ ‘ਤੇ ਇਹ ਫੈਸਲਾ ਕਲਕੱਤਾ ਹਾਈ ਕੋਰਟ ਦੇ ਜਸਟਿਸ ਦੇਵਾਂਸ਼ੂ ਬਸਾਕ ਦੀ ਬੈਂਚ ਨੇ ਦਿੱਤਾ ਹੈ | ਧਿਆਨਯੋਗ ਹੈ ਕਿ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਅਤੇ ਟੀਐਮਸੀ ਦੇ ਹੋਰ ਆਗੂ, ਵਿਧਾਇਕ ਅਤੇ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ ਵੀ ਇਸ ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਦੱਸ ਦਈਏ ਕਿ ਹੁਣ ਤੱਕ ਇਸ ਮਾਮਲੇ ‘ਚ 5000 ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ, ਜਿਨ੍ਹਾਂ ਨੇ ਗਲਤ ਤਰੀਕੇ ਨਾਲ ਨੌਕਰੀਆਂ ਹਾਸਲ ਕੀਤੀਆਂ ਸਨ।
ਸੁਣਵਾਈ CBI ਨੂੰ ਸੌਂਪੀ
ਕਲਕੱਤਾ ਹਾਈ ਕੋਰਟ ਦੇ ਸਾਬਕਾ ਜਸਟਿਸ ਅਭਿਜੀਤ ਗਾਂਗੁਲੀ ਨੇ ਇਸ ਮਾਮਲੇ ਦੀ ਸੁਣਵਾਈ CBI ਨੂੰ ਸੌਂਪ ਦਿੱਤੀ ਅਤੇ ਪਾਰਥਾ ਚੈਟਰਜੀ ਨੂੰ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਸੀ। ਦੱਸ ਦਈਏ ਕਿ ਜਸਟਿਸ ਅਭਿਜੀਤ ਗਾਂਗੁਲੀ ਹੁਣ ਭਾਜਪਾ ਨੇਤਾ ਹਨ ਅਤੇ ਤਮਲੂਕ ਤੋਂ ਭਾਜਪਾ ਉਮੀਦਵਾਰ ਵੀ ਹਨ |