Tata Motors ਵਲੋਂ 1 ਜੁਲਾਈ ਤੋਂ ਵਪਾਰਕ ਵਾਹਨਾਂ ਦੀਆਂ ਕੀਮਤਾਂ ‘ਚ ਕੀਤਾ ਜਾਵੇਗਾ ਵਾਧਾ, ਜਾਣੋ ਕਿੰਨੀ ਵੱਧ ਸਕਦੀ ਹੈ ਕੀਮਤ

0
72

ਟਾਟਾ ਮੋਟਰਜ਼ (Tata Motors) ਭਾਰਤ ਦੀ ਮੰਨੀ-ਪ੍ਰਮੰਨੀ ਕੰਪਨੀ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਵਧੀਆਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਕੀਮਤ 1.5 ਤੋਂ 2.5 ਫੀਸਦੀ ਤੱਕ ਵਧੇਗੀ। ਕੀਮਤਾਂ ਦੇ ਵਾਧੇ ਦਾ ਕਾਰਨ ਕੰਪਨੀ ਨੇ ਵਧੀ ਹੋਈ ਲਾਗਤ ਨੂੰ ਦੱਸਿਆ ਹੈ। ਇਸ ਫੈਸਲੇ ਨਾਲ ਲਾਗਤ ਦੇ ਵਧਣ ਕਾਰਨ ਪੈ ਰਹੇ ਘਾਟੇ ਦਾ ਅੰਸ਼ਕ ਪ੍ਰਬੰਧ ਹੋ ਜਾਵੇਗਾ।

ਟਾਟਾ ਮੋਟਰਜ਼ (Tata Motors) ਨੇ ਰੈਗੂਲੇਟਰੀ ਫਾਈਲਿੰਗ ‘ਚ ਕਿਹਾ ਕਿ ਇਹ ਵਾਧਾ ਵਪਾਰਕ ਵਾਹਨਾਂ ਦੀ ਸ਼੍ਰੇਣੀ ‘ਚ ਹੋਵੇਗਾ। ਵਧੀ ਹੋਈ ਕੀਮਤ ਮਾਡਲ ਅਤੇ ਵੇਰੀਐਂਟ ‘ਤੇ ਨਿਰਭਰ ਕਰੇਗੀ। ਕੰਪਨੀ ਨਿਰਮਾਣ ਦੇ ਕਈ ਪੱਧਰਾਂ ‘ਤੇ ਵਧੀ ਹੋਈ ਇਨਪੁਟ ਲਾਗਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਘਟਾਉਣ ਲਈ ਵਿਆਪਕ ਉਪਾਅ ਕਰ ਰਹੀ ਹੈ।

ਬੀਤੇ ਅਰਸੇ ਦੌਰਾਨ ਕੰਪਨੀ ਦੀ ਘਰੇਲੂ ਵਿਕਰੀ ਵਧੀ ਹੈ। ਟਾਟਾ ਮੋਟਰਜ਼ (Tata Motors) ਦੇ ਘਰੇਲੂ ਵਪਾਰਕ ਵਾਹਨਾਂ ਦੀ ਵਿਕਰੀ ਮਈ ‘ਚ ਵਧ ਕੇ 31,414 ਇਕਾਈ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ 9,371 ਇਕਾਈ ਸੀ। ਇਸੇ ਤਰ੍ਹਾਂ ਮਈ ਵਿੱਚ ਇਸਦੀ ਕੁੱਲ ਵਿਕਰੀ ਲਗਭਗ ਤਿੰਨ ਗੁਣਾ ਹੋ ਕੇ 76,210 ਯੂਨਿਟ ਹੋ ਗਈ, ਜਦੋਂ ਕਿ ਕੋਵਿਡ-ਹਿੱਟ ਮਈ 2021 ਵਿੱਚ 26,661 ਯੂਨਿਟ ਸੀ।

ਆਪਣੀ ਵਾਹਨਾਂ ਨੂੰ ਬਿਜਲੀ ਅਧਾਰਿਤ ਕਰਨ ਲਈ ਚੱਲ ਰਹੇ ਯਤਨਾਂ ਤਹਿਤ ਆਟੋ ਦਿੱਗਜ ਨੇ ਪਿਛਲੇ ਮਹੀਨੇ ਮਸ਼ਹੂਰ Ace ਕੰਪੈਕਟ ਟਰੱਕ ਦਾ ਇਲੈਕਟ੍ਰਿਕ ਵੇਰੀਐਂਟ ਲਾਂਚ ਕੀਤਾ ਸੀ।

ਟਾਟਾ ਕੰਪਨੀ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਵਾਹਨ ਵੇਚਦੀ ਹੈ। ਟਾਟਾ ਗਰੁੱਪ ਦਾ ਹਿੱਸਾ ਟਾਟਾ ਮੋਟਰਜ਼ ਲਿਮਟਿਡ (Tata Motors Ltd) ਕਾਰਾਂ, ਉਪਯੋਗੀ ਵਾਹਨਾਂ, ਪਿਕ-ਅੱਪ, ਟਰੱਕਾਂ ਅਤੇ ਬੱਸਾਂ ਦੀ ਇੱਕ ਪ੍ਰਮੁੱਖ ਗਲੋਬਲ ਨਿਰਮਾਤਾ ਹੈ। ਕੰਪਨੀ ਏਕੀਕ੍ਰਿਤ, ਸਮਾਰਟ ਅਤੇ ਈ-ਮੋਬਿਲਿਟੀ ਦੀ ਇੱਕ ਰੇਂਜ ਦੀ ਪੇਸ਼ਕਸ਼ ਕਰਦੀ ਹੈ।

ਭਾਰਤ, ਯੂਕੇ, ਦੱਖਣੀ ਕੋਰੀਆ, ਥਾਈਲੈਂਡ, ਦੱਖਣੀ ਅਫਰੀਕਾ ਅਤੇ ਇੰਡੋਨੇਸ਼ੀਆ ਵਿੱਚ ਸੰਚਾਲਨ ਦੇ ਨਾਲ ਨਾਲ ਟਾਟਾ ਮੋਟਰਜ਼ (Tata Motors) ਦੀਆਂ ਗੱਡੀਆਂ ਅਫਰੀਕਾ, ਮੱਧ ਪੂਰਬੀ ਦੇਸ਼ਾਂ ਵਿੱਚ ਵੀ ਮਾਰਕੀਟ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੰਪਨੀ ਦਾ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ, ਦੱਖਣੀ ਅਮਰੀਕਾ, ਰੂਸ ਅਤੇ ਹੋਰ ਦੇਸ਼ਾਂ ਵਿੱਚ ਵੀ ਕਾਰੋਬਾਰ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯਾਤਰੀ ਵਾਹਨਾਂ ਦੀ ਕੀਮਤ ਵਧਾਈ ਗਈ ਸੀ। ਅਪ੍ਰੈਲ ‘ਚ ਟਾਟਾ ਮੋਟਰਸ ਨੇ ਯਾਤਰੀ ਕਾਰਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਸੀ। ਕੰਪਨੀ ਨੇ ਨਵੇਂ ਭਾਅ ਵਾਧੇ ਦਾ ਕਾਰਨ ਇਨਪੁਟ ਲਾਗਤ ਵਿੱਚ ਹੋਏ ਵਾਧੇ ਨੂੰ ਦੱਸਿਆ ਸੀ।

ਵੇਰੀਐਂਟ ਅਤੇ ਮਾਡਲ ਦੇ ਆਧਾਰ ‘ਤੇ ਸਮੁੱਚੀਆਂ ਕੀਮਤਾਂ ‘ਚ ਲਗਭਗ 1.1% ਦਾ ਵਾਧਾ ਕੀਤਾ ਗਿਆ ਸੀ। 2022 ਵਿੱਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਾਟਾ ਨੇ ਕਾਰਾਂ ਦੀ ਕੀਮਤ ਵਧਾਈ ਹੋਵੇ। ਕੰਪਨੀ ਨੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਆਪਣੀਆਂ ਕਾਰਾਂ ਦੀਆਂ ਕੁੱਲ ਕੀਮਤਾਂ ਵਿੱਚ ਔਸਤਨ 0.9% ਦਾ ਵਾਧਾ ਕੀਤਾ ਸੀ।

LEAVE A REPLY

Please enter your comment!
Please enter your name here