ਸਰਕਾਰੀ ਹਸਪਤਾਲ ‘ਚ ਮਹਿਲਾ ਡਾਕਟਰ ਨਾਲ ਛੇੜਛਾੜ, ਮਚਿਆ ਹੰਗਾਮਾ || Punjab News

0
21

ਸਰਕਾਰੀ ਹਸਪਤਾਲ ‘ਚ ਮਹਿਲਾ ਡਾਕਟਰ ਨਾਲ ਛੇੜਛਾੜ, ਮਚਿਆ ਹੰਗਾਮਾ

ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਦੇ ਲੇਬਰ ਰੂਮ ਵਿੱਚ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਵੱਲੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਉਕਤ ਮਹਿਲਾ ਡਾਕਟਰ 12 ਸਤੰਬਰ ਦੀ ਰਾਤ ਨੂੰ ਲੇਬਰ ਰੂਮ ਵਿੱਚ ਡਿਊਟੀ ’ਤੇ ਸੀ ਤਾਂ ਇੱਕ ਈ.ਜੀ.ਸੀ. ਤਕਨੀਸ਼ੀਅਨ ਨੇ ਉਸ ਨੂੰ ਐਤਰਾਜਯੋਗ ਤਰੀਕੇ ਨਾਲ ਛੂਹਿਆ।

ਹਸਪਤਾਲ ਵਿੱਚ ਇੱਕ ਸੁਰੱਖਿਅਤ ਤੇ ਸਨਮਾਨਜਨਕ ਕੰਮ ਕਰਨ ਵਾਲਾ ਮਾਹੌਲ ਬਹੁਤ ਮਹੱਤਵਪੂਰਨ

ਇਸ ਮਹਿਲਾ ਡਾਕਟਰ ਨੇ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਰਾਜਿੰਦਰ ਹਸਪਤਾਲ ਯੂਨਿਟ ਦੇ ਮੁਖੀ ਡਾ: ਅਕਸ਼ੈ ਸੇਠ, ਵਾਈਸ ਪਿ੍ੰਸੀਪਲ ਡਾ: ਰਮਨਦੀਪ ਸਿੰਘ, ਵਾਈਸ ਪਿ੍ੰਸੀਪਲ ਡਾ: ਨ੍ਰਿਪ ਜਿੰਦਲ ਅਤੇ ਜਨਰਲ ਸਕੱਤਰ ਡਾ: ਮਿਲਨ ਪ੍ਰੀਤ ਨੇ ਡਾਇਰੈਕਟਰ ਪਿ੍ੰਸੀਪਲ ਨੂੰ ਪੱਤਰ ਲਿਖ ਕੇ ਦੋਸ਼ੀ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |

ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ‘ਚ ਅੱਜ ਭਾਰਤ-ਪਾਕਿਸਤਾਨ ਦਾ ਮੈਚ || Sports News

ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲ ਵਿੱਚ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਕੰਮ ਕਰਨ ਵਾਲਾ ਮਾਹੌਲ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰੇਗਾ।

LEAVE A REPLY

Please enter your comment!
Please enter your name here