ਟੀ-20 ਵਿਸ਼ਵ ਕੱਪ ਭਾਰਤੀ ਮਹਿਲਾ ਟੀਮ ਨੇ ਹਾਰ ਦਾ ਕੀਤਾ ਸਾਹਮਣਾ, ਨਿਊਜ਼ੀਲੈਂਡ ਦੀ ਹੋਈ ਜਿੱਤ
ਭਾਰਤੀ ਮਹਿਲਾ ਟੀਮ ਨੂੰ ਟੀ-20 ਵਿਸ਼ਵ ਕੱਪ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ- ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 160 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 19 ਓਵਰਾਂ ‘ਚ 102 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਹਾਰ ਤੋਂ ਬਾਅਦ ਟੀਮ ਇੰਡੀਆ ਗਰੁੱਪ-ਏ ਦੇ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਉਥੇ ਹੀ ਨਿਊਜ਼ੀਲੈਂਡ ਸਿਖਰ ‘ਤੇ ਹੈ। ਪਾਕਿਸਤਾਨ ਦੀ ਟੀਮ ਦੂਜੇ ਨੰਬਰ ‘ਤੇ ਹੈ। ਭਾਰਤ ਦਾ ਦੂਜਾ ਮੈਚ 6 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ।
ਭਾਰਤ ਦੇ ਸਾਰੇ ਬੱਲੇਬਾਜ਼ ਨਾਕਾਮ ਰਹੇ
ਭਾਰਤ ਦੀ ਸ਼ੁਰੂਆਤ ਇਸ ਮੈਚ ‘ਚ ਖਾਸ ਨਹੀਂ ਰਹੀ। ਟੀਮ ਨੇ ਪਹਿਲਾਂ ਗੇਂਦਬਾਜ਼ੀ ਅਤੇ ਫਿਰ ਫੀਲਡਿੰਗ ਵਿੱਚ ਗਲਤੀਆਂ ਕੀਤੀਆਂ। ਇੰਨਾ ਹੀ ਨਹੀਂ ਟੀਮ ਇੰਡੀਆ ਦੇ ਬੱਲੇਬਾਜ਼ ਵੀ ਨਾਕਾਮ ਰਹੇ। ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ (2 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (12 ਦੌੜਾਂ) ਨੂੰ ਈਡਨ ਕਾਰਸਨ ਨੇ ਪੈਵੇਲੀਅਨ ਭੇਜਿਆ।
ਕਪਤਾਨ ਹਰਮਨਪ੍ਰੀਤ ਕੌਰ 15 ਦੌੜਾਂ ਬਣਾ ਕੇ ਆਊਟ ਹੋ ਗਈ। ਉਨ੍ਹਾਂ ਤੋਂ ਇਲਾਵਾ ਜੇਮਿਮਾ ਰੌਡਰਿਗਜ਼ 13, ਦੀਪਤੀ ਸ਼ਰਮਾ 13, ਮੰਧਾਨਾ 12, ਰਿਚਾ ਘੋਸ਼ 12, ਪੂਜਾ ਵਸਤਰਕਾਰ 8, ਸ਼੍ਰੇਅੰਕਾ ਪਾਟਿਲ 7 ਅਤੇ ਆਸ਼ਾ ਸ਼ੋਭਨਾ 6 ਦੌੜਾਂ ਬਣਾ ਕੇ ਅਜੇਤੂ ਰਹੀਆਂ |
ਨਿਊਜ਼ੀਲੈਂਡ ਲਈ ਰੋਜ਼ਮੇਰੀ ਮਾਇਰ ਨੇ 4 ਵਿਕਟਾਂ ਲਈਆਂ। ਲੀ ਤਾਹੂਹੂ ਨੇ 3 ਵਿਕਟਾਂ, ਏਡਨ ਕਾਰਸਨ ਨੇ 2 ਵਿਕਟਾਂ ਅਤੇ ਅਮੇਲੀਆ ਕਾਰ ਨੇ 1 ਵਿਕਟ ਲਈ।