ਟੀ20 ਵਿਸ਼ਵ ਕੱਪ 2022 ਦੇ ਸੁਪਰ-12 ਗਰੁੱਪ-2 ਦੇ ਮੁਕਾਬਲੇ ‘ਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਸ਼ੁਰੂਆਤੀ ਦੋ ਮੈਚਾਂ ‘ਚ ਪਾਕਿਸਤਾਨ ਤੇ ਨੀਦਰਲੈਂਡ ਨੂੰ ਹਰਾ ਚੁੱਕੀ ਭਾਰਤੀ ਟੀਮ ਜੇਕਰ ਇਹ ਮੁਕਾਬਲਾ ਜਿੱਤ ਜਾਂਦੀ ਹੈ ਤੇ ਸੈਮੀਫਾਈਨਲ ‘ਚ ਐਂਟਰੀ ਦਾ ਉਸ ਦਾ ਦਾਅਵਾ ਕਾਫੀ ਮਜ਼ਬੂਤ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਦਾ ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੈਚ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ 4.30 ਵਜੇ ਸ਼ੁਰੂ ਹੋਵੇਗਾ।
ਹੈੱਡ ਟੂ ਹੈੱਡ
ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਹੁਣ ਤਕ ਕੁੱਲ 23 ਟੀ20 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ ਭਾਰਤ 13 ਵਾਰ ਜਿੱਤਿਆ ਹੈ ਜਦਕਿ ਦੱਖਣੀ ਅਫਰੀਕਾ 9 ਵਾਰ ਜਿੱਤ ਚੁੱਕਾ ਹੈ। ਇਕ ਮੈਚ ਬੇਨਤੀਜਾ ਰਿਹਾ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਕਮੇਟੀਆਂ ਲਈ ਵੋਟਿੰਗ ਜਾਰੀ
ਪਿੱਚ ਦੀ ਸਥਿਤੀ
ਪਰਥ ‘ਚ ਐਤਵਾਰ ਨੂੰ ਦੋ ਮੈਚ ਹਨ। ਪਹਿਲਾ ਮੈਚ ਪਾਕਿਸਤਾਨ ਤੇ ਨੀਦਰਲੈਂਡ ਦਰਮਿਆਨ ਹੋਵੇਗਾ। ਇਸ ਤੋਂ ਬਾਅਦ ਉਸੇ ਪਿੱਚ ‘ਤੇ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਮੁਕਾਬਲਾ ਹੋਵੇਗਾ। ਇਸ ਵਿਕਟ ‘ਤੇ ਹਲਕੀ ਘਾਹ ਵੀ ਰਹਿੰਦੀ ਹੈ। ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਫ਼ਾਇਦਾ ਮਿਲ ਸਕਦਾ ਹੈ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਹਰਸ਼ਲ ਪਟੇਲ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਦੀਪਕ ਹੁੱਡਾ।
ਦੱਖਣੀ ਅਫਰੀਕਾ : ਟੇਂਬਾ ਬਾਵੁਮਾ (ਕਪਤਾਨ), ਕੁਇੰਟਨ ਡੀ ਕਾਕ, ਏਡੇਨ ਮਾਰਕਰਮ, ਡੇਵਿਡ ਮਿਲਰ, ਰਿਲੇ ਰੋਸੋ, ਟ੍ਰਿਸਟਨ ਸਟੱਬਸ, ਕਾਗਿਸੋ ਰਬਾਡਾ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਮਾਰਕੋ ਜੈਨਸੇਨ, ਐਨਰਿਕ ਨੋਰਕੀਆ, ਰੇਜ਼ਾ ਹੈਂਡਰਿਕਸ, ਹੈਨਰਿਕ ਕਲਾਸੇਨ, ਲੁੰਗੀ ਐਨਗਿਡੀ।