ਵੀਰਵਾਰ ਦੇਰ ਰਾਤ ਲੁਧਿਆਣਾ ਦੇ ਸਾਊਥ ਸਿਟੀ ਰੋਡ ‘ਤੇ ਇੱਕ ਸਵਿਫਟ ਅਤੇ ਇੱਕ ਆਈ20 ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਦੋਵੇਂ ਕਾਰਾਂ ਪਲਟ ਗਈਆਂ।
ਹਿਮਾਚਲ ‘ਚ ਬੱਦਲ ਫਟਣ ਤੋਂ ਬਾਅਦ 8 ਲੋਕ ਲਾਪਤਾ, ਬਚਾਅ ਕਾਰਜ ਜਾਰੀ
ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦਸਿਆ ਸੜਕ ਦੇ ਵਿਚਕਾਰ ਪਿਆ ਇੱਕ ਪੱਥਰ ਹਾਦਸੇ ਦਾ ਕਾਰਨ ਬਣਿਆ। ਪੱਥਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਦੋਵੇਂ ਕਾਰਾਂ ਟਕਰਾ ਗਈਆਂ।
ਦੱਸ ਦਈਏ ਕਿ ਇਸ ਹਾਦਸੇ ਵਿੱਚ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਨੇ ਕਾਰ ਵਿੱਚੋਂ ਬਾਹਰ ਕੱਢਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜ਼ਖਮੀਆਂ ਦੀ ਪਛਾਣ ਗੁਰਪ੍ਰੀਤ (ਛਾਉਣੀ ਮੁਹੱਲਾ), ਲਵਪ੍ਰੀਤ (ਬਸਤੀ ਜੋਧੇਵਾਲ), ਸਾਹਿਲ (ਨਾਨਕ ਨਗਰ) ਅਤੇ ਪੂਰਨਾ (ਫਤਿਹਗੜ੍ਹ ਮੁਹੱਲਾ) ਵਜੋਂ ਹੋਈ ਹੈ। ਇੱਕ ਹੋਰ ਸਾਥੀ ਵਿਸ਼ੂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਮੌਕੇ ਤੋਂ ਘਰ ਚਲਾ ਗਿਆ।