ਸੁਪਰੀਮ ਕੋਰਟ ਨੇ ਔਰਤਾਂ ਦੀ ਸੁਰੱਖਿਆ ’ਤੇ ਕੇਂਦਰ ਤੇ ਸੂਬਿਆਂ ਤੋਂ ਮੰਗਿਆ ਜਵਾਬ
ਪੂਰੇ ਦੇਸ਼ ’ਚ ਔਰਤਾਂ ਲਈ ਸੁਰੱਖਿਅਤ ਮਾਹੌਲ ਤਿਆਰ ਕਰਨ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਇਹ ਨੋਟਿਸ ਸੁਪਰੀਮ ਕੋਰਟ ਵੂਮੈਨ ਲਾਇਰਸ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਜਾਰੀ ਕੀਤਾ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ ਜਨਵਰੀ ’ਚ ਹੋਵੇਗੀ। ਕੋਰਟ ਨੇ ਪਟੀਸ਼ਨ ’ਚ ਕੀਤੀਆਂ ਗਈਆਂ ਕੁਝ ਮੰਗਾਂ ਨੂੰ ਸਖਤ ਤੇ ਦਰਿੰਦਗੀ ਵਾਲਾ ਦੱਸਿਆ ਪਰ ਨਾਲ ਹੀ ਕਿਹਾ ਕਿ ਪਟੀਸ਼ਨ ’ਚ ਜਨਹਿੱਤ ਟਰਾਂਸਪੋਰਟ ’ਚ ਸਮਾਜਿਕ ਵਿਵਹਾਰ ਨੂੰ ਲੈ ਕੇ ਚੁੱਕਿਆ ਗਿਆ ਮੁੱਦਾ ਸਹੀ ਤੇ ਵਿਚਾਰਨਯੋਗ ਹੈ। ਜਨਤਕ ਟਰਾਂਸਪੋਰਟ ’ਤੇ ਯਾਤਰਾ ਦੌਰਾਨ ਕੀ ਠੀਕ ਹੈ ਤੇ ਕੀ ਗਲਤ, ਇਸਦਾ ਪ੍ਰਚਾਰ ਹੋਣਾ ਚਾਹੀਦਾ ਹੈ।
ਅਦਾਕਾਰ ਸੰਜੇ ਦੱਤ ਪੁੱਜੇ ਅੰਮ੍ਰਿਤਸਰ || Punjab News
ਜਨਤਕ ਟਰਾਂਸਪੋਰਟ ’ਚ ਚੰਗਾ ਵਿਵਹਾਰ ਨਾ ਸਿਰਫ਼ ਸਿਖਾਉਣ ਦੀ ਚੀਜ਼ ਹੈ, ਬਲਕਿ ਉਸਦਾ ਸਖਤੀ ਨਾਲ ਪਾਲਣ ਵੀ ਹੋਣਾ ਚਾਹੀਦਾ ਹੈ। ਕਿਉਂਕਿ ਹੁਣ ਤਾਂ ਹਵਾਈ ਜਹਾਜ਼ ’ਚ ਵੀ ਗਲਤ ਵਿਵਹਾਰ ਦੀਆਂ ਘਟਨਾਵਾਂ ਰਿਪੋਰਟ ਹੋ ਰਹੀਆਂ ਹਨ। ਇਹ ਟਿੱਪਣੀਆਂ ਤੇ ਆਦੇਸ਼ ਜਸਟਿਸ ਸੂਰੀਆਕਾਂਤ ਤੇ ਉੱਜਲ ਭੁਈਆਂ ਦੇ ਬੈਂਚ ਨੇ ਜਨਹਿੱਤ ਪਟੀਸ਼ਨ ’ਤੇ ਸੀਨੀਅਰ ਵਕੀਲ ਮਹਾਲਕਸ਼ਮੀ ਪਵਨੀ ਦੀਆਂ ਦਲੀਲਾਂ ਸੁਣਨ ਮਗਰੋਂ ਦਿੱਤੇ। ਪਟੀਸ਼ਨ ’ਚ ਦੇਸ਼ ਪੱਧਰੀ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਦੇ ਨਾਲ ਹੀ ਆਨਲਾਈਨ ਪੋਰਨੋਗ੍ਰਾਫ਼ੀ ਸਮੱਗਰੀ ’ਤੇ ਪਾਬੰਦੀ ਲਗਾਉਣ ਤੇ ਜਿਨਸੀ ਅਪਰਾਧ ਦੇ ਦੋਸ਼ੀਆਂ ਨਪੁੰਸਕ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।









