ਸੁਪਰਸਟਾਰ ਸਲਮਾਨ ਖਾਨ ਦੀ ਭੈਣ ਨੇ 22 ਕਰੋੜ ਦਾ ਵੇਚਿਆ ਬਾਂਦਰਾ ਵਾਲਾ ਘਰ
ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਅਤੇ ਉਨ੍ਹਾਂ ਦੇ ਪਤੀ ਆਯੂਸ਼ ਸ਼ਰਮਾ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣਾ ਘਰ ਵੇਚ ਦਿੱਤਾ ਹੈ। ਉਨ੍ਹਾਂ ਨੇ ਇਹ ਘਰ 22 ਕਰੋੜ ਰੁਪਏ ਵਿੱਚ ਵੇਚਿਆ ਹੈ। ਹੁਣ ਇਹ ਜੋੜਾ ਵਰਲੀ ਦੇ ਇੱਕ ਹੋਰ ਆਲੀਸ਼ਾਨ ਘਰ ਵਿੱਚ ਸ਼ਿਫਟ ਹੋ ਗਿਆ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਮੰਡੀਆਂ ਦਾ ਕੀਤਾ ਦੌਰਾ
ਸਲਮਾਨ ਨੇ ਆਪਣੀ ਭੈਣ ਅਰਪਿਤਾ ਨੂੰ ਗਿਫਟ ਕੀਤਾ ਸੀ ਇਹ ਘਰ
ਖਬਰਾਂ ਮੁਤਾਬਕ ਸਲਮਾਨ ਨੇ ਆਪਣੀ ਭੈਣ ਦੇ ਵਿਆਹ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਅਰਪਿਤਾ ਨੂੰ ਬ੍ਰਾਂਡਾ ਸਥਿਤ ਇਹ ਘਰ ਗਿਫਟ ਕੀਤਾ ਸੀ। ਇਹ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ ਤੋਂ ਸਿਰਫ ਪੰਜ ਮਿੰਟ ਦੀ ਦੂਰੀ ‘ਤੇ ਸੀ।ਖਬਰਾਂ ਮੁਤਾਬਕ ਅਰਪਿਤਾ ਦਾ ਇਕ ਹੋਰ ਅਪਾਰਟਮੈਂਟ ਹੈ, ਜੋ ਮੁੰਬਈ ਦੇ ਖਾਰ ‘ਚ ਸਥਿਤ ਹੈ। ਇਹ ਅਪਾਰਟਮੈਂਟ ਡਿਵੈਲਪਰਾਂ ਦੀ ਫਲਾਇੰਗ ਕਾਰਪੇਟ ਬਿਲਡਿੰਗ ਦੀ 12ਵੀਂ ਮੰਜ਼ਿਲ ‘ਤੇ ਹੈ। ਇਹ ਅਪਾਰਟਮੈਂਟ 1750 ਵਰਗ ਫੁੱਟ ‘ਚ ਫੈਲਿਆ ਹੋਇਆ ਹੈ। ਇਸ ਵਿੱਚ 4 ਪਾਰਕਿੰਗ ਖੇਤਰ ਹਨ।