ਸੰਨੀ ਦਿਓਲ ਨੇ ‘Border-2’ ਫਿਲਮ ਦਾ ਕੀਤਾ ਐਲਾਨ, ਕਿਹਾ- “27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਆ ਰਿਹੈ ਫੌਜੀ”
ਸੰਨੀ ਦਿਓਲ ਦੀਆਂ ਗਦਰ ਵਰਗੀਆਂ ਹਿੱਟ ਫ਼ਿਲਮਾਂ ‘ਚ ‘ਬਾਰਡਰ’ ਫਿਲਮ ਦਾ ਵੀ ਨਾਮ ਆਉਂਦਾ ਹੈ | ਸਾਲ 1997 ‘ਚ ਰਿਲੀਜ਼ ਹੋਈ ਇਹ ਫਿਲਮ ਕਾਫੀ ਹਿੱਟ ਰਹੀ ਸੀ ਤੇ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤੀ ਗਈ | ਜਿਸ ਤੋਂ ਬਾਅਦ ਹੁਣ ਸੰਨੀ ਦਿਓਲ ਸਟਾਰਰ ਆਲ ਟਾਈਮ ਬਲਾਕਬਸਟਰ ਫਿਲਮ ‘ਬਾਰਡਰ’ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ | ਸੰਨੀ ਨੇ ਖੁਦ ਫਿਲਮ ਦੀ ਘੋਸ਼ਣਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, ‘ਇਕ ਸਿਪਾਹੀ ਆਪਣਾ 27 ਸਾਲ ਪੁਰਾਣਾ ਵਾਅਦਾ ਪੂਰਾ ਕਰਨ ਲਈ ਫਿਰ ਆ ਰਿਹਾ ਹੈ… ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ‘ਬਾਰਡਰ 2’…’
ਇਸ ਘੋਸ਼ਣਾ ਵੀਡੀਓ ਵਿੱਚ ਫਿਲਮ ਨਾਲ ਸਬੰਧਤ ਕੋਈ ਵਿਜ਼ੂਅਲ ਨਹੀਂ ਹੈ, ਸਿਰਫ ਸੰਨੀ ਦਿਓਲ ਦੀ ਆਵਾਜ਼ ਬੈਕਗ੍ਰਾਉਂਡ ਵਿੱਚ ਸੁਣਾਈ ਦਿੰਦੀ ਹੈ। ਉਹ ਕਹਿੰਦੇ ਹਨ, ’27 ਸਾਲ ਪਹਿਲਾਂ ਇਕ ਸਿਪਾਹੀ ਨੇ ਵਾਅਦਾ ਕੀਤਾ ਸੀ ਕਿ ਉਹ ਵਾਪਸ ਆਵੇਗਾ… ਉਹੀ ਵਾਅਦਾ ਪੂਰਾ ਕਰਨ ਲਈ… ਉਹ ਫਿਰ ਆ ਰਿਹਾ ਹੈ… ਭਾਰਤ ਦੀ ਮਿੱਟੀ ਨੂੰ ਸਲਾਮ ਕਰਨ ਲਈ।’ ਗੀਤ ‘ਸੰਦੇਸ਼ ਆਤੇ ਹੈ।’ ‘ ਫਿਲਮ ‘ਚੋਂ ਵੀ ਸੁਣਿਆ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ BSF ਤੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਨਸ਼ੀਲੇ ਪਦਾਰਥ ਦਾ ਪੈਕੇਟ ਕੀਤਾ ਬਰਾਮਦ
ਆਯੁਸ਼ਮਾਨ ਖੁਰਾਨਾ ਵੀ ਮੁੱਖ ਭੂਮਿਕਾ ‘ਚ ਆਉਣਗੇ ਨਜ਼ਰ
ਦੱਸ ਦਈਏ ਕਿ ਬਾਰਡਰ-2 ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਉਨ੍ਹਾਂ ਦੀ ਬੇਟੀ ਨਿਧੀ ਦੱਤਾ ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾਵੇਗਾ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਇਸ ਸਭ ਦੇ ਵਿਚਕਾਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਸ ਫਿਲਮ ‘ਚ ਸੰਨੀ ਦਿਓਲ ਦੇ ਨਾਲ ਆਯੁਸ਼ਮਾਨ ਖੁਰਾਨਾ ਵੀ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਹਾਲਾਂਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ‘ਬਾਰਡਰ 2’ ਦੀ ਸ਼ੂਟਿੰਗ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।