ਸੁਖਜਿੰਦਰ ਰੰਧਾਵਾ ਨੇ ਲੋਕਸਭਾ ‘ਚ ਕਿਸਾਨਾਂ ਦੇ ਮੁੱਦਿਆਂ ‘ਤੇ ਧਿਆਨ ਦੇਣ ਦਾ ਮਤਾ ਕੀਤਾ ਪੇਸ਼
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਲੋਕ ਸਭਾ ਵਿਚ ਕਿਸਾਨਾਂ ਦੇ ਮੁੱਦੇ ‘ਤੇ ਧਿਆਨ ਦਿਵਾਉਣ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ਸਪੀਕਰ ਨੂੰ ਲਿਖੇ ਪ੍ਰਸਤਾਵ ਵਿਚ ਕਿਹਾ ਕਿ 70 ਸਾਲਾ ਬਜ਼ੁਰਗ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਖੁਦ ਕੈਂਸਰ ਦੇ ਮਰੀਜ਼ ਹਨ, 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਬੈਠੇ ਹਨ। ਉਨ੍ਹਾਂ ਦੀ ਮੁੱਖ ਮੰਗ ਕੇਂਦਰ ਸਰਕਾਰ ਤੋਂ ਘੱਟੋ- ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਮੁਹੱਈਆ ਕਰਵਾਉਣਾ ਹੈ।
ਰੇਲਾਂ ‘ਚ ਸਫਰ ਕਰਨ ਵਾਲੇ ਦੇਖਲੋ ਆਹ ਖਬਰ, ਨਹੀਂ ਤਾਂ ਹੋਵੋਗੇ ਖੱਜਲ-ਖੁਆਰ
ਕੋਈ ਸਾਕਾਰਾਤਮਕ ਹੱਲ ਕੱਢਿਆ ਜਾਵੇ
ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਸਰਕਾਰ ਦਾ ਇਕ ਵੱਡਾ ਵਫ਼ਦ ਜਿਸ ਵਿਚ ਕੇਂਦਰੀ ਮੰਤਰੀ ਵੀ ਮੌਜੂਦ ਹੋਣ, ਇਕ ਵਾਰ ਡੱਲੇਵਾਲ ਨੂੰ ਮਿਲਣ ਅਤੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਕਰਕੇ ਕੋਈ ਸਾਕਾਰਾਤਮਕ ਹੱਲ ਕੱਢਿਆ ਜਾਵੇ। ਮੰਨਿਆ ਜਾਣਾ ਚਾਹੀਦਾ ਹੈ ਕਿ ਇਹ ਵੱਡੀ ਬਦਕਿਸਮਤੀ ਹੋਵੇਗੀ ਕਿ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਮਰਨ ਵਰਤ ‘ਤੇ ਜਾਣਾ ਪਿਆ। ਮੈਂ ਫਿਰ ਬੇਨਤੀ ਕਰਦਾ ਹਾਂ ਕਿ ਸਰਕਾਰ ਗੱਲਬਾਤ ਲਈ ਪਹਿਲ ਕਰੇ।









