ਸ਼ੁਭਕਰਨ ਦੀ ਮੌ.ਤ ਦਾ ਮਾਮਲਾ, ਜਾਂਚ ਕਮੇਟੀ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ
ਕਿਸਾਨ ਸ਼ੁਭਕਰਨ ਦੀ ਮੌਤ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹਾਈਕੋਰਟ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ ਤੇ ਉਸ ਕਮੇਟੀ ਨੇ ਹਾਈਕੋਰਟ ਨੂੰ ਰਿਪੋਰਟ ਸੌਂਪੀ ਹੈ।
ਹਾਈਕੋਰਟ ਨੇ ਮਾਮਲੇ ਵਿਚ ਪੋਸਟਮਾਰਟਮ ਤੇ ਫੋਰੈਂਸਿੰਕ ਰਿਪੋਰਟਾਂ ਵੀ ਮੰਗੀਆਂ
ਰਿਪੋਰਟ ਵਿਚ ਕਿਹਾ ਗਿਆ ਹੈ ਜਿਸ ਥਾਂ ਉਤੇ ਸ਼ੁਭਕਰਨ ਦੀ ਮੌਤ ਹੋਈ ਸੀ ਤੇ ਉਹ ਹਰਿਆਣਾ ਵਿਚ ਹੈ, ਨਾ ਕਿ ਪੰਜਾਬ ਵਿਚ। ਪਰ ਇਸ ਮੌਤ ਲਈ ਕੌਣ ਜ਼ਿੰਮੇਵਾਰ ਹੈ ਇਸ ਤੈਅ ਹੋਣਾ ਬਾਕੀ ਹੈ।ਕਿਸਾਨਾਂ ਦਾ ਦੋਸ਼ ਸੀ ਕਿ ਹਰਿਆਣਾ ਪੁਲਿਸ ਦੀ ਤਸ਼ੱਦਦ ਨਾਲ ਮੌਤ ਹੋਈ ਹੈ। ਹਾਈਕੋਰਟ ਨੇ ਮਾਮਲੇ ਵਿਚ ਪੋਸਟਮਾਰਟਮ ਤੇ ਫੋਰੈਂਸਿੰਕ ਰਿਪੋਰਟਾਂ ਵੀ ਮੰਗੀਆਂ ਹਨ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲੀ ਖਬਰ, ਇੱਕੋ ਪਰਿਵਾਰ ਦੇ 8…
ਹਾਲਾਂਕਿ ਗੋਲੀ ਕਿਸ ਨੇ ਚਲਾਈ, ਕਿਸ ਦੀ ਗੋਲੀ ਨਾਲ ਸ਼ੁਭਕਰਨ ਦੀ ਮੌਤ ਹੋਈ, ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਉਣਾ ਬਾਕੀ ਹੈ। ਪਰ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਘਟਨਾ ਵਾਲੀ ਥਾਂ ਹਰਿਆਣਾ ਵਿਚ ਹੈ।