ISS ਜਾਣ ਤੋਂ ਪਹਿਲਾਂ ਸ਼ੁਭਾਂਸ਼ੂ ਸ਼ੁਕਲਾ ਨੇ ਕੀਤੀ ਅੰਤਿਮ ਰਿਹਰਸਲ

0
33

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਕੱਲ੍ਹ 10 ਜੂਨ ਨੂੰ ਐਕਸੀਓਮ ਮਿਸ਼ਨ 4 ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਜਾਣਗੇ। ਇਸ ਤੋਂ ਪਹਿਲਾਂ, ਸ਼ੁਭਾਂਸ਼ੂ ਨੇ ਐਤਵਾਰ ਨੂੰ ਫੁੱਲ ਡਰੈੱਸ ਫਾਈਨਲ ਰਿਹਰਸਲ ਕੀਤੀ। ਇਸ ਵਿੱਚ, ਉਸਨੇ ਅਸੈਂਬਲੀ ਬਿਲਡਿੰਗ ਤੋਂ ਰਾਕੇਟ ਤੱਕ ਜਾਣ ਅਤੇ ਉਸ ਵਿੱਚ ਬੈਠਣ ਦੀ ਪ੍ਰਕਿਰਿਆ ਦਾ ਪਾਲਣ ਕੀਤਾ।

ਜਲੰਧਰ ‘ਚ ਈਸਾਈ ਭਾਈਚਾਰੇ ਦੇ ਨਵੇਂ ਬਿਸ਼ਪ ਨਿਯੁਕਤ, ਫਾਦਰ ਜੋਸ ਸੇਬੇਸਟੀਅਨ ਨੂੰ ਸੌਂਪੀ ਗਈ ਜ਼ਿੰਮੇਵਾਰੀ
ਇਸਤੋਂ ਇਲਾਵਾ ਸ਼ੁਭਾਂਸ਼ੂ ਨੇ ਕਿਹਾ- ਇਹ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਇਹ ਪਲ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕਿਸੇ ਅਜਿਹੀ ਚੀਜ਼ ਦਾ ਹਿੱਸਾ ਬਣਨ ਜਾ ਰਹੇ ਹੋ ਜੋ ਆਪਣੇ ਆਪ ਤੋਂ ਬਹੁਤ ਵੱਡੀ ਹੈ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਮਿਸ਼ਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

ਦੱਸ ਦਈਏ ਕਿ ਐਕਸੀਓਮ ਮਿਸ਼ਨ 4 (ਐਕਸ-4) ਵਿੱਚ, ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀ 14 ਦਿਨਾਂ ਲਈ ਪੁਲਾੜ ਸਟੇਸ਼ਨ ਜਾ ਰਹੇ ਹਨ। ਇਹ ਮਿਸ਼ਨ 10 ਜੂਨ, 2025 ਨੂੰ ਸ਼ਾਮ 5:54 ਵਜੇ ਲਾਂਚ ਹੋਵੇਗਾ। ਸ਼ੁਭਾਂਸ਼ੂ ਆਈਐਸਐਸ ਦਾ ਦੌਰਾ ਕਰਨ ਵਾਲੇ ਪਹਿਲੇ ਅਤੇ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ 1984 ਵਿੱਚ ਸੋਵੀਅਤ ਯੂਨੀਅਨ ਦੇ ਪੁਲਾੜ ਯਾਨ ਤੋਂ ਪੁਲਾੜ ਵਿੱਚ ਗਏ ਸਨ।

LEAVE A REPLY

Please enter your comment!
Please enter your name here