ਅਕਤੂਬਰ ‘ਚ ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਹੋਣਗੀਆਂ ਮੌਜਾਂ ਹੀ ਮੌਜਾਂ, ਮਿਲਣਗੀਆਂ ਇੰਨੀਆਂ ਛੁੱਟੀਆਂ || News Update

0
55
Students and employees will have fun in October, they will get so many holidays

ਅਕਤੂਬਰ ‘ਚ ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਹੋਣਗੀਆਂ ਮੌਜਾਂ ਹੀ ਮੌਜਾਂ, ਮਿਲਣਗੀਆਂ ਇੰਨੀਆਂ ਛੁੱਟੀਆਂ

ਅਕਤੂਬਰ ਦਾ ਨਵਾਂ ਮਹੀਨਾ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ | ਇਸ ਦੇ ਨਾਲ ਹੀ ਦੇਸ਼ ‘ਚ ਤਿਉਹਾਰਾਂ ਦੇ ਸੀਜ਼ਨ ਸ਼ੁਰੂਆਤ ਵੀ ਹੋ ਜਾਵੇਗੀ। ਜਿਸ ਨਾਲ  ਵਿਦਿਆਰਥੀਆਂ ਤੇ ਕਰਮਚਾਰੀਆਂ ਦੀਆਂ ਮੌਜਾਂ ਹੋਣ ਵਾਲੀਆਂ ਹਨ ਕਿਉਂਕਿ ਅਕਤੂਬਰ ਮਹੀਨੇ ਵਿੱਚ ਬੈਂਕ ਅਤੇ ਦਫ਼ਤਰ ਕਈ ਦਿਨ ਬੰਦ ਰਹਿਣਗੇ। ਸਕੂਲਾਂ ਵਿੱਚ ਵੀ ਛੁੱਟੀ ਰਹੇਗੀ।

ਕਿਸ ਦਿਨ ਸਰਕਾਰੀ ਹੋਵੇਗੀ ਛੁੱਟੀ ?

ਅਜਿਹੇ ‘ਚ ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ ‘ਚ ਕਿਤੇ ਘੁੰਮਣ ਜਾਂ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਤਾਂ ਜੋ ਤੁਹਾਨੂੰ ਵੀ ਇਹ ਪਤਾ ਲੱਗੇ ਕਿ ਕਿਸ ਦਿਨ ਸਰਕਾਰੀ ਛੁੱਟੀ ਹੋਵੇਗੀ ਅਤੇ ਸਕੂਲ ਵੀ ਬੰਦ ਰਹਿਣਗੇ।

2 ਅਕਤੂਬਰ ਯਾਨੀ ਗਾਂਧੀ ਜਯੰਤੀ ਤੋਂ ਛੁੱਟੀਆਂ ਦੀ ਸ਼ੁਰੂਆਤ

2 ਅਕਤੂਬਰ ਯਾਨੀ ਗਾਂਧੀ ਜਯੰਤੀ ਤੋਂ ਛੁੱਟੀਆਂ ਦੀ ਸ਼ੁਰੂਆਤ ਹੋ ਜਾਵੇਗੀ। ਇਸ ਦਿਨ ਪੂਰੇ ਦੇਸ਼ ਵਿੱਚ ਜਨਤਕ ਛੁੱਟੀ ਹੁੰਦੀ ਹੈ। ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿੰਦੇ ਹਨ। ਰਾਜਸਥਾਨ ‘ਚ 3 ਅਕਤੂਬਰ ਨੂੰ ਨਵਰਾਤਰੀ ਸਥਾਪਨਾ ਅਤੇ ਮਹਾਰਾਜਾ ਅਗਰਸੇਨ ਜਯੰਤੀ ਦੀ ਛੁੱਟੀ ਹੋਵੇਗੀ।

ਇਹ ਵੀ ਪੜ੍ਹੋ : ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸਸਤੀ ਹੋਈ ਸ਼ਰਾਬ ! ਸਿਰਫ 99 ਰੁ: ‘ਚ ਮਿਲਣਗੇ ਸਾਰੇ ਬ੍ਰਾਂਡ

ਇਸ ਤੋਂ ਬਾਅਦ 11 ਨੂੰ ਦੁਰਗਾ ਅਸ਼ਟਮੀ, 12 ਨੂੰ ਦੁਸਹਿਰੇ, ਵਿਜਯਾਦਸ਼ਮੀ ਅਤੇ 31 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਰਹੇਗੀ। ਇਸ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਵੀਕੈਂਡ ਨੂੰ ਛੱਡ ਕੇ ਕੁੱਲ 5 ਦਿਨਾਂ ਦੀਆਂ ਜਨਤਕ ਛੁੱਟੀਆਂ ਹੋਣਗੀਆਂ।

 

 

 

 

 

 

 

 

 

LEAVE A REPLY

Please enter your comment!
Please enter your name here