SSOC ਨੇ ਅੱਤਵਾਦੀ ਅਰਸ਼ ਡੱਲਾ ਦੇ ਦੋ ਸਾਥੀ ਕੀਤੇ ਗ੍ਰਿਫ਼ਤਾਰ

0
4

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਕੈਨੇਡਾ ਸਥਿਤ ਅੱਤਵਾਦੀ ਅਰਸ਼ ਡੱਲਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਹੇ ਸਨ, ਪਰ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਵਿਰੁੱਧ ਕਾਰਵਾਈ ਕਰ ਲਈ।

ਦਸਣਯੋਗ ਹੈ ਕਿ ਮੁਲਜ਼ਮਾਂ ਦੀ ਪਛਾਣ ਕਵਲਜੀਤ ਸਿੰਘ (ਧਰਮਕੋਟ ਵਾਸੀ) ਅਤੇ ਨਵਦੀਪ ਸਿੰਘ ਉਰਫ਼ ਹਨੀ ਵਜੋਂ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ । ਮੁਲਜ਼ਮਾਂ ਤੋਂ ਇੱਕ ਜਿਗਾਨਾ ਪਿਸਤੌਲ ਅਤੇ ਨੌਂ ਕਾਰਤੂਸ ਬਰਾਮਦ ਕੀਤੇ ਗਏ ਹਨ।
ਦੱਸ ਦਈਏ ਕਿ ਮੁਲਜ਼ਮ ਤੋਂ ਬਰਾਮਦ ਕੀਤਾ ਗਿਆ ਜਿਗਾਨਾ ਪਿਸਤੌਲ ਤੁਰਕੀ ਵਿੱਚ ਬਣਿਆ ਹੈ। ਵੱਡੇ ਗੈਂਗਸਟਰ ਕੁਝ ਸਮੇਂ ਤੋਂ ਇਸ ਪਿਸਤੌਲ ਦੀ ਵਰਤੋਂ ਕਰ ਰਹੇ ਹਨ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਦੇ ਵੀ ਅਸਫਲ ਨਹੀਂ ਹੁੰਦਾ। ਇਸ ਪਿਸਤੌਲ ਦੀ ਵਰਤੋਂ ਪ੍ਰਯਾਗਰਾਜ ਵਿੱਚ ਮਾਫੀਆ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦੇ ਕਤਲ ਵਿੱਚ ਵੀ ਕੀਤੀ ਗਈ ਸੀ (ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਪਿਸਤੌਲ ਮੁਲਜ਼ਮ ਤੱਕ ਕਿਵੇਂ ਪਹੁੰਚੀ)।

 

LEAVE A REPLY

Please enter your comment!
Please enter your name here