ਪਟਿਆਲਾ, 29 ਜੁਲਾਈ 2025 : ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 (Zonal Tournament Committee) ਦੀ ਜ਼ੋਨਲ ਖੇਡਾਂ ਸਬੰਧੀ ਮੀਟਿੰਗ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਜੀ ਦੀ ਪ੍ਰਧਾਨਗੀ ਹੇਠ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਹੋਈ । ਮੀਟਿੰਗ ਵਿੱਚ ਜ਼ੋਨ ਪਟਿਆਲਾ-2 ਦੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਦੇ ਸਰੀਰਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਨੇ ਭਾਗ ਲਿਆ ।
ਮੀਟਿੰਗ ਵਿੱਚ ਕੀਤਾ ਗਿਆ ਜ਼ੋਨਲ ਟੂਰਨਾਮੈਂਟ ਖੇਡਾਂ, ਸਮਰੀਸ਼ੀਟਾਂ ਅਤੇ ਖੇਡਾਂ ਦੀਆਂ ਤਰੀਖਾਂ ਬਾਰੇ ਵਿਚਾਰ ਵਿਟਾਂਦਰਾ
ਮੀਟਿੰਗ ਵਿੱਚ ਜ਼ੋਨਲ ਟੂਰਨਾਮੈਂਟ ਖੇਡਾਂ, ਸਮਰੀਸ਼ੀਟਾਂ ਅਤੇ ਖੇਡਾਂ ਦੀਆਂ ਤਰੀਖਾਂ (Zonal tournament games, summary sheets and game dates)ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ । ਖੇਡਾਂ ਸਬੰਧੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਲੜਕੀਆਂ ਦਾ ਜ਼ੋਨਲ ਟੂਰਨਾਮੈਂਟ (ਸਾਰੇ ਉਮਰ ਵਰਗ) 21-08-2025 ਤੋਂ 23-08-2025 ਤੱਕ ਅਤੇ ਲੜਕਿਆਂ ਦਾ ਜ਼ੋਨਲ ਟੂਰਨਾਮੈਂਟ (ਸਾਰੇ ਉਮਰ ਵਰਗ) 25-08-2025 ਤੋਂ 27-08-2025 ਤੱਕ ਕਰਵਾਇਆ ਜਾਵੇਗਾ ।
ਜ਼ੋਨ ਪਟਿਆਲਾ-2 ਦੀਆਂ ਜ਼ੋਨਲ ਖੇਡਾਂ ਚੰਗੇ ਢੰਗ ਕਰਵਾਈਆਂ ਜਾਣਗੀਆਂ
ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਜ਼ੋਨਲ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ੋਨ ਪਟਿਆਲਾ-2 ਦੇ ਸਾਰੇ ਸਕੂਲ ਮਿਤੀ 20-08-2025 ਨੂੰ ਸਮਰੀਸ਼ੀਟਾਂ ਸਬੰਧਤ ਖੇਡ ਇੰਚਾਰਜਾਂ ਨੂੰ ਜਮ੍ਹਾ ਕਰਵਾਉਣਗੇ । ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਭ ਦੇ ਸਹਿਯੋਗ ਨਾਲ ਜ਼ੋਨ ਪਟਿਆਲਾ-2 ਦੀਆਂ ਜ਼ੋਨਲ ਖੇਡਾਂ ਚੰਗੇ ਢੰਗ ਕਰਵਾਈਆਂ ਜਾਣਗੀਆਂ ।
ਸਾਰੇ ਸਕੂਲ ਅਪਣਾ ਟੂਰਨਾਮੈਂਟ ਫੰਡ ਸਮੇਂ ਸਿਰ ਜਮ੍ਹਾ ਕਰਵਾਉਣ
ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਮੀਟਿੰਗ ਵਿੱਚ ਕਿਹਾ ਕਿ ਸਾਰੇ ਸਕੂਲ ਅਪਣਾ ਟੂਰਨਾਮੈਂਟ ਫੰਡ ਸਮੇਂ ਸਿਰ ਜਮ੍ਹਾ ਕਰਵਾਉਣ । ਮੀਟਿੰਗ ਵਿੱਚ ਰੁਪਿੰਦਰ ਕੌਰ, ਰਾਜਵਿੰਦਰ ਕੌਰ, ਯਾਦਵਿੰਦਰ ਕੌਰ, ਮਮਤਾ ਰਾਣੀ, ਜ਼ਾਹਿਦਾ ਕੁਰੈਸ਼ੀ, ਕਿਰਨਦੀਪ ਕੌਰ, ਸਿਮਨਦੀਪ ਕੌਰ, ਵਰਿੰਦਰ ਕੌਰ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਮੋਲਕ ਸਿੰਘ, ਸੁਰਿੰਦਰਪਾਲ ਸਿੰਘ, ਜਸਦੇਵ ਸਿੰਘ, ਅਨਿਲ ਕੁਮਾਰ, ਪਰਦੀਪ ਕੁਮਾਰ ਅਤੇ ਭਗਵਤੀ ਜੀ ਮੋਜੂਦ ਸਨ ।
Read More : ਫੁੱਟਬਾਲ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ, 14 ਸਾਲ ਦੇ ਬੱਚੇ ਦੀ ਮੌਤ