ਪਟਿਆਲਾ, 20 ਅਗਸਤ 2025 : ਜ਼ੋਨ ਪਟਿਆਲਾ-2 ਦਾ ਜ਼ੋਨਲ ਟੂਰਨਾਮੈਂਟ (Zonal tournament of Zone Patiala-2) ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ । ਖੋ-ਖੋ , ਫੁੱਟਬਾਲ ਅਤੇ ਟੇਬਲ ਟੈਨਿਸ ਦਾ ਜ਼ੋਨਲ ਟੂਰਨਾਮੈਂਟ ਪੋਲੋ ਗਰਾਂਊਂਡ ਪਟਿਆਲਾ ਵਿਖੇ ਕਰਵਾਇਆ ਗਿਆ ।
ਖੋ-ਖੋ ਅੰਡਰ-14 ਲੜਕੀਆਂ ਦੇ ਟੂਰਨਾਮੈਂਟ (Kho-Kho Under-14 Girls Tournament) ਵਿੱਚ ਸਕੂਲ ਆਫ ਐਮੀਨੈਂਸ ਫੀਲਖਾਨਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਧਬਲਾਨ ਦੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਤੀਜਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ ਅੰਡਰ-14 ਲੜਕੀਆਂ ਦੇ ਟੂਰਨਾਮੈਂਟ ਵਿੱਚ ਆਰਮੀ ਪਬਲਿਕ ਸਕੂਲ ਨੇ ਪਹਿਲਾ ਅਤੇ ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 ਲੜਕੀਆਂ ਦੇ ਟੂਰਨਾਮੈਂਟ ਵਿੱਚ ਆਰਮੀ ਪਬਲਿਕ ਸਕੂਲ ਨੇ ਪਹਿਲਾ, ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਤੀਜਾ ਸਥਾਨ ਹਾਸਲ ਕੀਤਾ ।
ਯੋਗਾ ਲੜਕੀਆਂ ਦਾ ਟੂਰਨਾਮੈਂਟ ਸਕੂਲ ਆਫ਼ ਐਮੀਂਨੈਸ ਫੀਲਖਾਨਾ ਪਟਿਆਲਾ (School of Eminence Philkhana Patiala) ਵਿਖੇ ਕਰਵਾਇਆ ਗਿਆ। ਯੋਗਾ ਅੰਡਰ-14 ਲੜਕੀਆਂ ਦੇ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਲਲੋਛੀ ਦੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਝੰਡੀ ਨੇ ਤੀਜਾ ਸਥਾਨ ਹਾਸਲ ਕੀਤਾ । ਯੋਗਾ ਅੰਡਰ-17 ਲੜਕੀਆਂ ਦੇ ਟੂਰਨਾਮੈਂਟ ਵਿੱਚ ਸਰਕਾਰੀ ਹਾਈ ਸਕੂਲ ਲਲੋਛੀ ਨੇ ਪਹਿਲਾ ਅਤੇ ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਯੋਗਾ ਰਿਧੀਮਿਕ ਅੰਡਰ-14 ਲੜਕੀਆਂ ਵਿੱਚ ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ ।
ਯੋਗਾ ਰਿਧੀਮਿਕ ਅੰਡਰ-17 ਲੜਕੀਆਂ (Yoga Rhythmic Under-17 Girls) ਵਿੱਚ ਸਰਕਾਰੀ ਹਾਈ ਸਕੂਲ ਲਲੋਛੀ ਨੇ ਪਹਿਲਾ ਅਤੇ ਦਾ ਬ੍ਰਿਟਿਸ਼ ਕੋ-ਐਡ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸ ਮੋਕੇ ਮਮਤਾ ਰਾਣੀ, ਮਨਪ੍ਰੀਤ ਸਿੰਘ, ਸਤਵਿੰਦਰ ਸਿੰਘ, ਜਸਦੇਵ ਸਿੰਘ, ਗੁਰਦੀਪ ਸਿੰਘ, ਰੁਪਿੰਦਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਯਾਦਵਿੰਦਰ ਕੌਰ, ਸਿਮਨਦੀਪ ਕੌਰ, ਭਗਵਤੀ, ਪਰਦੀਪ ਕੁਮਾਰ, ਗਗਨਦੀਪ ਸਿੰਘ, ਮਿਸ. ਸਿਮਰਨ, ਰੁਪਿੰਦਰ ਕੌਰ, ਵਰਿੰਦਰ ਕੌਰ, ਮਨਦੀਪ ਕੁਮਾਰ, ਪਰਵੀਨ ਕੁਮਾਰ, ਅਨਿਲ ਕੁਮਾਰ, ਭਗਵਤੀ ਅਤੇ ਹੋਰ ਕੋਚ ਸਾਹਿਬਾਨ ਮੋਜੂਦ ਸਨ ।
Read More : ਜ਼ੋਨਲ ਕ੍ਰਿਕਟ ਟੂਰਨਾਮੈਂਟ ਵਿੱਚ ਬੁੱਢਾ ਦਲ ਸਕੂਲ ਨੇ ਹਾਸਲ ਕੀਤਾ ਪਹਿਲਾ ਸਥਾਨ









